7.5 C
United Kingdom
Sunday, March 8, 2026

More

    ਮੁਸਕਰਾਹਟ

    ਰਜਨੀ ਵਾਲੀਆ
    ਮੁਸਕਰਾਹਟ ਜਿੰਦਗੀ ਦਾ,
    ਖੁਸ਼ਗਵਾਰ ਮੌਸਮ ਹੁੰਦਾ ਏ |
    ਦਿਲ ਦੇ ਹੋਵੇ ਕਰੀਬ ਤੇ,
    ਮਜੇਦਾਰ ਮੌਸਮ ਹੁ਼ੰਦਾ ਏ|
    ਪਰ ਮੁਸਕਰਾਹਟ ਅੱਜ ਮੇਰੇ,
    ਮੁੱਖ ਤੇ ਵਾਸ ਕਰਨ ਨੂੰ ਤਰਸ ਰਹੀ ਸੀ |
    ਅੱਜ ਤਾਂ ਇਉਂ ਜਾਪਦਾ ਸੀ,
    ਕਿਸੇ ਖੋਲੀ ਵਹੀ ਸੀ |
    ਓ ਕਦੋਂ ਦੀ ਖੂੰਜੇ ਲੱਗੀ,
    ਦੀਦਾਰ ਨੂੰ ਤਰਸੇ |
    ਓ ਮੇਰੇ ਮੁੱਖ ਦੀ ਲਾਲੀ,
    ਤੇ ਉਹਦੇ ਪਿਆਰ ਨੂੰ ਤਰਸੇ |
    ਦੇਖ ਰਹੀ ਸੀ ਇੱਕ ਟੱਕ,
    ਕਿ ਕਦੋਂ ਮੇਰੇ ਦੀਦਿਆਂ ਚੋਂ,
    ਵਹਿੰਦੇ ਅੱਥਰੂ ਪ੍ਰਵਾਸ ਕਰਨਗੇ |
    ਉਸਨੂੰ ਇਹ ਵੀ ਇਲਮ ਸੀ,
    ਕਿ ਚੰਦਰੇ ਮੈਨੂੰ ਆਏ ਨੇਂ ਤੇ ਉਦਾਸ ਕਰਨਗੇ |
    ਉਹ ਮੈਨੂੰ ਆਪਣਾਂ ਸਕੂਨ ਮਈ ਅਹਿਸਾਸ,
    ਕਰਵਾਉਣਾ ਚਾਹੁੰਦੀ ਸੀ |
    ਮੇਰੀ ਜਿੰਦਗੀ ਵਿੱਚ ਖੁਸੀ਼,
    ਬਣਕੇ ਆਉਣਾ ਚਾਹੁੰਦੀ ਸੀ |
    ਹੰਝੂ ਤਾਂ ਕੱਲਰ ਮਾਰੀ ਕੰਧ,
    ਵਾਂਗੂ ਕੁਝ ਗਾਲ ਰਹੇ ਸਨ |
    ਸਮਝੌਤਾ ਕਰਕੇ ਮੇਰੇ ਅੰਦਰ,
    ਅਗਨ ਨੂੰ ਢਾਲ ਰਹੇ ਸਨ |
    ਕੁਝ ਹੁੰਦਾ ਹੈ ਜੋ ਕਦੇ ਆ ਕੇ,
    ਵਾਪਿਸ ਨਹੀਂ ਜਾਂਦਾ |
    ਮੂੰਹੋਂ ਨਿਕਲਿਆ ਬੋਲ,
    ਬੀਤਿਆ ਪਲ,
    ਤੇ ਮਰ ਚੁਕਿਆ ਇਨਸਾਨ,
    ਨਿਕਲਿਆ ਮਾੜਾ ਬੋਲ,
    ਦੇਂਦਾ ਏ ਰੋਲ |
    ਬੀਤਿਆ ਪਲ,
    ਆਵੇ ਨਾ ਕੱਲ |
    ਮਰਿਆ ਇਨਸਾਨ,
    ਜਾਵੇ ਸ਼ਮਸ਼ਾਨ |
    ਆਓ ਭੁਲਾ ਕੇ ਸੱਭੇ ਝਗੜੇ-ਝੇੜੇ ,
    ਵਿਹੜੇ ਖੁਸੀ਼ ਦੇ ਲਾਈਏ ਗੇੜੇ |
    ਜੇ ਆਪਣੇਂ ਗੁਣ ਦਾ ਮੁੱਲ ਪਵਾਉਣਾ,
    ਅਗਲੇ ਨੂੰ ਸਿੱਖ ਲਓ ਸਲਾਹੁਣਾ |
    ਹੁਣ ਮੈਂ ਹੰਝੂ ਪੂੰਝ ਕੇ ਰੱਬ ਨੂੰ ਚੇਤੇ ਕਰਿਆ ਏ,
    ਤਾਂਈ ਮੁਸਕਰਾਹਟ ਦੇ ਨਾਲ ,
    ਦਿਲ ਦਾ ਵਿਹੜਾ ਭਰਿਆ ਏ |
    ਰਜਨੀ ਦੀ ਗੱਲ ਪੱਲੇ ਬੰਨੋਂ,
    ਕਰੋ ਆਪਣੀਂ,
    ਸਭ ਦੀ ਸੁਣੋਂ ਤੇ,
    ਸਭ ਦੀ ਮੰਨੋਂ |
    ਸਭ ਦੀ ਸੁਣੋਂ ਤੇ,
    ਸਭ ਦੀ ਮੰਨੋਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!