ਦੁੱਖਭੰਜਨ ਰੰਧਾਵਾ
0351920036369
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |
ਸਾਨੂੰ ਚੰਨ ਵਰਗੀ ਨਹੀ ਭੁੱਲਣੀ,
ਤੇ ਤੈਨੂੰ ਤਾਰੇ ਨਹੀ ਭੁੱਲਣੇਂ |
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |
ਮੈਂ ਭੁੱਲ ਜਾਨਾਂ ਛੇਤੀ,
ਤੂੰ ਯਾਦ ਰੱਖੀਂ ਸਾਰਾ |
ਨੀ ਤੂੰ ਬੜੀ ਏਂ ਪਿਆਰੀ,
ਤੇਰਾ ਸੁਭਾਅ ਵੀ ਪਿਆਰਾ |
ਫਿਕਰ ਰਹਿੰਦਾ ਮੈਨੂੰ ਤੇਰਾ,
ਤੈਨੂੰ ਹੰਝੂ ਖਾਰੇ ਨਹੀ ਭੁੱਲਣੇਂ |
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |
ਜਦੋਂ ਸੀ ਪਲ-ਪਲ ਰਹੇ ਕੋਲ,
ਕਿੰਨੇਂ ਸੋਹਣੇਂ ਸੀ ਨਜ਼ਾਰੇ |
ਅਸੀਂ ਆਪਣੇਂ ਸੰਬੰਧਾਂ ਦੇ,
ਸੀ ਕਿੰਨੇ ਸਾਲ ਗੁਜ਼ਾਰੇ |
ਮੈਨੂੰ ਕੋਈ-ਕੋਈ ਚੇਤੇ,
ਤੇ ਤੈਨੂੰ ਸਾਰੇ ਨਹੀ ਭੁੱਲਣੇਂ |
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |
ਇੱਕੋ ਮੰਜਿਲ ਦੇ ਰਾਹੀ ਕਾਹਤੋਂ,
ਨੀ ਦੱਸ ਘਬਰਾਈਏ |
ਜਿੱਥੇ ਬਹਿਣਾ ਉਥੇ ਬਹੀਏ,
ਜਿੱਥੇ ਜਾਣਾ ਉਥੇ ਜਾਈਏ |
ਨੀ ਹੋਏ ਮਾੜੇ ਚੰਗੇ ਜਿਹੜੇ,
ਵੀ ਗੁਜ਼ਾਰੇ ਨਹੀ ਭੁੱਲਣੇ |
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |
ਕੀਤਾ ਧੱਕਾ ਮੇਰੇ ਨਾਲ ਮੇਰੇ,
ਗਮ ਨੇ ਬਥੇਰਾ ਨੀ |
ਮੈਂ ਵੀ ਸਹਿ ਗਿਆ ਨੀ ਸਹਿ,
ਗਿਆ ਨੀ ਵੇਖ ਮੇਰਾ ਜੇਰਾ ਨੀ |
ਨੀ ਜਿੱਤਦੇ ਤਾਂ ਸਾਰੇ,
ਤੈਨੂੰ ਹਾਰੇ ਨਹੀ ਭੁੱਲਣੇ |
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |
ਮੈਂ ਪੱਲਾ ਫੜਕੇ ਪਿਆਰ ਦਾ,
ਨੀ ਤੁਰ ਪੈਂਦਾ ਹਾਂ |
ਨੀ ਅੰਨੇ ਵਾਹ ਹਨੇਰਿਆ,
ਚ ਝੱਲਾ ਤੁਰ ਪੈਂਦਾ ਹਾਂ |
ਜੋ ਗਰਮੀ ਚ ਤਪੇ,
ਠੰਡੀਂ ਠਾਰੇ ਨਹੀਂ ਭੁੱਲਣੇ |
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |
ਦੁੱਖਭੰਜਨ ਦੀ ਕਿਹੜੀ ਏ,
ਜਮਾਤ ਜ਼ਰਾ ਦੱਸਦੇ |
ਨੀ ਅੱਜ ਉਹਦੀ ਵੇਖਣੀਂ,
ਔਕਾਤ ਜ਼ਰਾ ਦੱਸਦੇ |
ਤੈਨੂੰ ਦਿਲ ਉੱਤੇ ਬੋਝ ,
ਭਾਰੇ-ਭਾਰੇ ਨਹੀ ਭੁੱਲਣੇ |
ਨੀ ਸਾਨੂੰ ਬਾਤਾਂ ਨਹੀਂ ਭੁੱਲੀਆਂ,
ਤੇ ਤੈਨੂੰ ਹੁੰਗਾਰੇ ਨਹੀ ਭੁੱਲਣੇਂ |