10 C
United Kingdom
Tuesday, May 6, 2025

More

    ਖੁਸ਼ਬੋਈ

    ਰਜਨੀ ਵਾਲੀਆ
    ਨੀ ਫੁੱਲਾਂ ਦੇ ਵਿੱਚ ਖੁਸ਼ਬੋਈ ਨਹੀਂ,
    ਕਿਉਂ ਅੱਜ ਬਾਗਾਂ ਦੇ ਵਿੱਚ ਕੋਈ ਨਹੀਂ|

    ਵੇ ਤੈਨੂੰ ਸਭ ਕੁਝ ਦੱਸ ਤਾਂ ਦਿੱਤਾ ਏ,
    ਮੈਂ ਤੈਥੋਂ ਕੋਈ ਵੀ ਗੱਲ ਲੁਕੋਈ ਨਹੀਂ |

    ਕਰ ਸੰਗਤ ਚੰਗੀ ਕੁਝ ਸਿੱਖ ਲਈਦਾ,
    ਬੇ-ਇਲਮਿਆਂ ਚ ਜਿੰਦ ਖੋਈ ਨਹੀਂ |

    ਜੋ ਚੌਧਰ ਦੇ ਸਿਰ ਤੇ ਮਜਦੂਰੀ ਖਾਂਦੇ ਨੇ,
    ਰੱਬ ਦੇਂਦਾ ਉਹਨਾਂ ਨੂੰ ਢੋਈ ਨਹੀਂ |

    ਹਾਲੇ ਮੈਂ ਜ਼ਮੀਨੇਂ-ਦਿਲ ਨੂੰ ਕਰਕੇ ਵੱਤਰ,
    ਵੇ ਪਨੀਰੀ ਹੰਝੂਆਂ ਦੀ ਬੋਈ ਨਹੀਂ |

    ਮੈਂ ਦਰਦੋਂ ਦੂਰ ਵੀ ਰਹੀ ਨਹੀ ਹਾਂ,
    ਤੇ ਪੀੜ ਵੀ ਮੈਂ ਕਦੇ ਚੋਈ ਨਹੀਂ |

    ਕੋਈ ਕਿਸੇ ਤਰਾਂ ਦਾ ਵੀ ਹੋ ਸਕਦੈ,
    ਹੁੰਦਾ ਜੋ ਅਸੀਂ ਮੰਨ ਲਈਏ ਸੋਈ ਨਹੀਂ |

    ਮੈਨੂੰ ਕਿਸੇ ਤਾਂ ਚੀਜ਼ ਨੇ ਖਾ ਛੱਡਿਐ,
    ਮੈਂ ਪੱਥਰ ਹੋਈ ਪਰ ਰੋਈ ਨਹੀਂ |

    ਮੈਂ ਰੱਖਾਂ ਅੰਦਰ ਜੋਸ਼ ਹਲੀਮੀ ਨਾਲ,
    ਮੰਜਿ਼ਲ ਪਾ ਲਊਂ ਕਰਨੀ ਅਰਜੋਈ ਨਹੀਂ |

    ਹੰਝੂ ਜਦ ਡਿਗਦੇ ਨੇ ਤਦ ਪੂੰਝ ਦਿਆਂ,
    ਇਹਨਾਂ ਦੀ ਲੜੀ ਮੈਂ ਕਦੇ ਪਰੋਈ ਨਹੀਂ |

    ਗੁੰਮਰਾਹ ਸਾਰੇ ਹੀ ਏਥੇ ਕਰਦੇ ਨੇਂ,
    ਪਰ ਅੱਜ ਤੱਕ ਰਜਨੀ ਹੋਈ ਨਹੀਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!