ਦੁੱਖਭੰਜਨ ਰੰਧਾਵਾ
0351920036369
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਮੇਰੇ ਸਾਹ ਔਖੇ-ਔਖੇ ਹੁਣ ਚੱਲਦੇ,
ਨੀ ਦੱਸ ਇਹਦਾ ਹੱਲ ਕੋਈ ਤਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਤੂੰਬੇ ਤੋੜਦੀ ਏ ਯਾਦ ਜਦੋਂ,
ਆ ਕੇ ਮੰਜਾ ਡਾਹਵੇ |
ਮੇਰੀ ਰੱਤ ਇਹ ਪੀਵੇ,
ਮੇਰੇ ਦੀਦਿਆਂ ਨੂੰ ਖਾਵੇ |
ਪੈਂਦੀ ਸੀਨੇ ਟੀਸ,
ਦੱਸ ਕਿੱਦਾਂ ਮੈਂ ਜਰਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਸਾਡੇ ਕਾਗਜ਼ਾਂ ਜਏ ਦਿਲ,
ਤੇਰੇ ਪੱਥਰਾਂ ਜਏ ਜੇਰੇ |
ਓ ਬੇਕਦਰਾ ਕਹਾਵੇ ਜੋ,
ਵੀ ਅੱਖ ਕਦੇ ਫੇਰੇ |
ਫਲਿਆ ਜ਼ਖਮਾਂ ਦਾ ਬੂਟਾ,
ਬੈਠਾ ਹੇਠ ਉਹਦੀ ਛਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਆਈ ਮੇਰੇ ਪਿੰਡ ਨੂੰ ਤਰੇਲੀ,
ਕੌਣ ਭਰੇ ਹਟਕੋਰੇ |
ਸਦਾ ਵਾਂਗਰਾਂ ਪਤਾਸਿਆਂ ਦੇ,
ਪੀੜ ਜਿੰਨੂੰ ਭੋਰੇ |
ਗਲੀਆਂ ਦਾ ਸਿਰ ਦੁਖੇ,
ਤੇ ਬੀਮਾਰ ਹੈ ਗਰਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |

ਮੈਨੂੰ ਪੀੜ ਦੀ ਇਹ ਪੀੜ,
ਨਾ ਮੈਨੂੰ ਖਤਾ ਕੋਈ ਦੱਸੇ |
ਮੇਰੇ ਵੱਲ ਵੇਖ ਫੋੜਾ,
ਕਦੇ ਰਿੱਸੇ ਕਦੇ ਹੱਸੇ |
ਕਦੇ ਘਟਿਆ ਨਹੀ ਦੁੱਖ,
ਹੁੰਦਾ ਰਹਿੰਦਾ ਏ ਜਮਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਜ਼ਖਮ ਜਿੱਤ ਲੈਂਦੇ ਮੈਨੂੰ,
ਨੀ ਮੈਂ ਹਾਰਦਾ ਕਿਉਂ ਨਹੀਂ |
ਨੀ ਮੈਂ ਲੋਚਾਂ ਨਿੱਤ ਮੌਤ,
ਕੋਈ ਮਾਰਦਾ ਕਿਉਂ ਨਹੀਂ |
ਨੀ ਮੈਂ ਮੱਟੀ ਹੰਝੂ ਚੋਂਦੇ,
ਜਦੋਂ-ਜਦੋਂ ਵੀ ਭਰਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਮੈਨੂੰ ਪੇਸ਼ਗੀ ਚ ਮਿਲੇ,
ਤੇਰੇ ਲਾਰਿਆਂ ਦੇ ਰੰਗ |
ਜਿੰਨੇਂ ਦੇਵਣੀ ਨਹੀ ਮੈਂ,
ਲਈ ਮੌਤ ਕੀਹਦੇ ਕੋਲੋਂ ਮੰਗ |
ਮੈਂ ਚਾਹਾਂ ਮੈਨੂੰ ਆ ਜਾਏ,
ਮੈਂ ਤਲੀਆਂ ਮਲਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਸਜ਼ਾ ਦੇਣ ਵਾਲੇ ਨੇ ਵੀ,
ਸਜਾਵਾਂ ਦਿੱਤੀਆਂ ਨੇਂ |
ਦੁਆ ਦੇਣ ਵਾਲਿਆਂ ਨੇਂ,
ਬਦਦੁਆਵਾਂ ਦਿੱਤੀਆਂ ਨੇਂ |
ਚੜਨ ਤੋਂ ਪਹਿਲਾਂ ਮੈਂ,
ਹਰ ਰੋਜ਼ ਹੀ ਢਲਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |
ਦੁੱਖਭੰਜਨ ਦੇ ਕੋਲ ਬਸ,
ਕੰਡਿਆਂ ਦੀ ਮੁੱਠ |
ਏਦਾਂ ਧੁਖਦਾ ਏ ਰੂਪ,
ਚੜੀ ਬਿਰਹੇ ਦੀ ਪੁੱਠ |
ਅੰਦਰ ਮਣਾਂ ਮੂੰਹੀ ਸੇਕ,
ਸਿਵੇ ਵਾਂਗਰਾਂ ਜਲਾਂ |
ਔਖੀ ਕੱਟਣੀ ਤੇਰੇ ਤੋਂ ਬਿਨਾਂ ਜਿੰਦਗੀ,
ਸਾਡਾ ਚੱਲਦਾ ਨੀ ਵੱਸ ਕੋਈ ਨਾ |