23.7 C
United Kingdom
Wednesday, June 24, 2026

More

    ਵਿਜੀਲੈਂਸ ਵੱਲੋਂ ਧੋਖਾਧੜੀ ਨੂੰ ਲੈਕੇ ਦੋ ਕੰਡਕਟਰ ਅਤੇ ਸਟੈਨੋ ਗਿ੍ਰਫਤਾਰ

    ਅਸ਼ੋਕ ਵਰਮਾ
    ਬਠਿੰਡਾ  24 ਸਤੰਬਰ ਵਿਜੀਲੈਂਸ ਬਿੳਰੋ ਨੇ ਪੀ.ਆਰ.ਟੀ.ਸੀ ਬਠਿੰਡਾ ਡਿਪੂ ਵਿਖੇ ਤਾਇਨਾਤ ਦੋ ਕੰਡਕਟਰਾਂ ਸਮੇਤ ਇੱਕ ਸਟੈਨੋ  ਨੂੰ ਕਾਰਪੋਰੇਸ਼ਨ ਨਾਲ ਕਥਿਤ ਧੋਖਾਧੜੀ ਕਰਨ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਜਮੇਰ ਸਿੰਘ ਵਾਸੀ ਮਲੋਟ ਦੀ ਸ਼ਿਕਾਇਤ ਉਤੇ 2017 ਵਿਚ ਦਰਜ ਕੀਤੀ ਸ਼ਕਾਇਤ ਦੀ ਪੜਤਾਲ ਉਪਰੰਤ ਪੀ.ਆਰ.ਟੀ.ਸੀ ਬਠਿੰਡਾ ਡਿਪੂ ਵਿਖੇ ਤਾਇਨਾਤ ਯਸ਼ਪਾਲ ਗੋਇਲ ਸਟੈਨੋ, ਪਰਦੀਪ ਕੁਮਾਰ ਅਤੇ ਬਲਜੀਤ ਸਿੰਘ ਦੋਵੇਂ ਕੰਡਕਟਰ ਜਾਂਚ ਉਪਰੰਤ ਗਿ੍ਰਫਤਾਰ ਕੀਤੇ ਹਨ।ਬੁਲਾਰੇ ਨੇ ਦੱਸਿਆ ਕਿ ਪੀ.ਆਰ.ਟੀ.ਸੀ ਬਠਿੰਡਾ ਡਿਪੂ ਵਲੋਂ ਸਾਲ 2015 ਵਿਚ ਬਠਿੰਡਾ ਬੱਸ ਅੱਡੇ ਵਿਖੇ 17 ਦੁਕਾਨਾਂ ਦੀ ਨਿਲਾਮੀ ਰੱਖੀ ਗਈ ਸੀ। ਨਿਯਮਾਂ ਮੁਤਾਬਿਕ ਬੋਲੀ ਦੇਣ ਦੇ ਚਾਹਵਾਨ ਵਿਅਕਤੀ ਬੋਲੀ ਦੇਣ ਤੋਂ ਪਹਿਲਾਂ ਮੋੜਨਯੋਗ ਆਰਜੀ ਸਕਿਉਰਿਟੀ ਦੇ ਤੌਰ ਤੇ ਹਰ ਦੁਕਾਨ ਪਿਛੇ 10,000 ਰੁਪਏ ਪੀ.ਆਰ.ਟੀ.ਸੀ ਦੇ ਕੈਸ਼ੀਅਰ ਪਾਸ ਜਮਾ ਕਰਵਾਕੇ ਰਸੀਦ ਲੋੜੀਂਦੀ ਸੀ।
                      ਬੋਲੀ ਤੋਂ ਬਾਅਦ ਅਸਫਲ ਰਹੇ ਬੋਲੀਕਾਰ ਦੀ ਸਕਿਉਰਿਟੀ ਵਾਪਸ ਕੀਤੀ ਜਾਣੀ ਸੀ। ਬੋਲੀਕਾਰ ਹਰਪਾਲ ਸਿੰਘ, ਮਹੇਸ਼ ਸਿੰਘ, ਜਗਦੀਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਵਲੋਂ 10,000-10,000 ਰੁਪਏ ਦੇ ਹਿਸਾਬ ਨਾਲ ਕੁਲ 40,000 ਰੁਪਏ ਪ੍ਰਦੀਪ ਕੁਮਾਰ ਕੰਡਕਟਰ ਪਾਸ ਜਮਾਂ ਕਰਵਾਏ ਗਏ ਪਰ ਉਸਨੇ ਉਨਾਂ ਨੂੰ ਕੱਚੀਆਂ ਰਸੀਦਾਂ ਪ੍ਰਾਪਤ ਦੇ ਦਿੱਤੀਆਂ ਅਤੇ ਬੋਲੀ ਤੋਂ ਬਾਅਦ ਇਨਾਂ ਬੋਲੀਕਾਰਾਂ ਦੀ ਸਿਕਿਓਰਿਟੀ ਵਾਪਸ ਨਹੀਂ ਕੀਤੀ। ਵਿਜੀਲੈਂਸ ਰੇਂਜ ਬਠਿੰਡਾ ਵੱਲੋਂ ਕੀਤੀ ਜਾਂਚ ਦੌਰਾਨ ਪਾਇਆ ਗਿਆ ਕਿ ਮੁਲਜਮਾਂ ਨੇ ਪ੍ਰਾਪਤ ਕੀਤੀ ਸਿਕਿਉਰਿਟੀ ਦੀ ਰਕਮ ਪੀ.ਆਰ.ਟੀ.ਸੀ ਦੇ ਕਿਸੇ ਵੀ ਰਜਿਸਟਰ ਵਿਚ ਦਰਜ ਨਹੀਂ ਕੀਤੀ ਅਤੇ ਨਾ ਹੀ ਦੁਕਾਨ ਨੰਬਰ 20 ਕਿਸੇ ਸੁਲਭ ਕਥੂਰੀਆ ਨਾਮੀ ਵਿਅਕਤੀ ਨੂੰ ਅਲਾਟ ਹੋਈ ਸੀ। ਜਦਕਿ ਉਸਨੇ ਨੇ ਅੱਗੇ ਇਹ ਦੁਕਾਨ ਆਪਣੇ ਚਚੇਰੇ ਭਾਈ ਅਭੀ ਕਥੂਰੀਆ ਨੂੰ ਅੱਗੇ ਸੌਂਪ ਦਿੱਤੀ ਸੀ ।  
                    ਸਟੈਨੋ ਯੋਸ਼ਪਾਲ ਗੋਇਲ ਨੇ ਇਸ ਦੁਕਾਨ ਦੀ ਸਕਿਉਰੀਟੀ ਬਦਲੇ 1,05,000 ਰੁਪਏ ਹਾਸਲ ਕਰਨ ਉਪਰੰਤ ਕੱਚੀ ਰਸੀਦ ਤਿਆਰ ਕਰਕੇ ਉਸ ਰਸੀਦ ਉਪਰ ਕੈਸ਼ ਬਰਾਂਚ ਵਿਚ ਤਾਇਨਾਤ ਬਲਜੀਤ ਸਿੰਘ ਕੰਡਕਟਰ ਪਾਸੋਂ ਦਸਤਖਤ ਕਰਵਾਕੇ ਅਭੀ ਕਥੂਰੀਆ ਨੂੰ ਦੇ ਦਿੱਤੀ ਸੀ ਪਰ ਇਹ ਰਕਮ ਵੀ ਪੀ.ਆਰ.ਟੀ.ਸੀ ਦੇ ਸਰਕਾਰੀ ਖਾਤੇ ਵਿਚ ਜਮਾਂ ਨਹੀ ਕਰਵਾਈ ਅਤੇ ਨਾ ਹੀ ਕਿਸੇ ਸਰਕਾਰੀ ਰਿਕਾਰਡ ਵਿਚ ਦਰਜ ਕੀਤੀ ।ਇਸ ਪੜਤਾਲ ਉਪਰੰਤ ਵਿਜੀਲੈਂਸ ਨੇ ਪੀ.ਆਰ.ਟੀ.ਸੀ ਬਠਿੰਡਾ ਡਿਪੂ ਵਿਖੇ ਤਾਇਨਾਤ ਯਸ਼ਪਾਲ ਗੋਇਲ ਸਟੈਨੋ, ਪਰਦੀਪ ਕੁਮਾਰ ਅਤੇ ਬਲਜੀਤ ਸਿੰਘ ਦੋਵੇਂ ਕੰਡਕਟਰਾਂ ਖਿਲਾਫ ਤਾਜਾ ਕਾਰਵਾਈ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!