13.7 C
United Kingdom
Monday, June 22, 2026

More

    ਸਕਾਟਲੈਂਡ ਵਿੱਚ ਕਹਿਰ ਮਚਾਉਣਾ ਸੀ ਫੜ੍ਹੀ ਗਈ 1 ਟਨ ਕੋਕੀਨ ਨੇ।

    -100 ਮਿਲੀਅਨ ਪੌਂਡ ਕੀਮਤ ਦੀ ਕੋਕੀਨ ਹੋਈ ਸਕਾਟਲੈਂਡ ਵਿੱਚ ਜ਼ਬਤ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਰੋਜਾਨਾ ਜੀਵਨ ਵਿੱਚ ਕੰਮ ਆਉਣ ਤੇ ਜਿਉਂਦੇ ਰਹਿਣ ਲਈ ਜ਼ਰੂਰੀ ਵਸਤਾਂ ਖਰੀਦਣ ਲਈ ਤੁਹਾਨੂੰ ਦੁਕਾਨਾਂ ਸਟੋਰਾਂ ਤੱਕ ਖੁਦ ਚੱਲ ਕੇ ਜਾਣਾ ਪੈਂਦਾ ਹੈ। ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੌਤ ਦਾ ਸਮਾਨ ਮੰਨੇ ਜਾਂਦੇ ਨਸ਼ੇ ਦੀ ਡਲਿਵਰੀ ਤੁਹਾਡੇ ਦਰਵਾਜ਼ੇ ਤੱਕ ਪਹੁੰਚਾਉਣ ਦਾ ਪ੍ਰਬੰਧ ਵੀ ਹੋ ਜਾਂਦਾ ਹੈ। ਸਕਾਟਲੈਂਡ ਪੁਲਿਸ ਅਤੇ ਨੈਸ਼ਨਲ ਕ੍ਰਾਈਮ ਏਜੰਸੀ ਦੇ ਇੱਕ ਸਾਂਝੇ ਆਪ੍ਰੇਸ਼ਨ ਦੇ ਹਿੱਸੇ ਵਜੋਂ 100 ਮਿਲੀਅਨ ਪੌਂਡ  ਕੀਮਤ ਦੀ ਲਗਭਗ ਇੱਕ ਟਨ ਕੋਕੀਨ ਜ਼ਬਤ ਕੀਤੀ ਗਈ ਹੈ। ਇਸ ਆਪ੍ਰੇਸ਼ਨ ਤਹਿਤ ਦੋ ਵਿਅਕਤੀਆਂ ਨੂੰ ਮੰਗਲਵਾਰ ਸਵੇਰੇ ਡੋਵਰ ਵਿਖੇ ਫਲਾਂ ਦੀ ਖੇਪ ਦੇ ਅੰਦਰ ਨਸ਼ੀਲੀਆਂ ਦਵਾਈਆਂ ਮਿਲਣ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗਲਾਸਗੋ ਦੇ ਇੱਕ 64 ਸਾਲਾ ਵਿਅਕਤੀ ਅਤੇ ਏਸੇਕਸ ਦੇ ਇੱਕ 40 ਸਾਲਾ ਵਿਅਕਤੀ ਨੂੰ ਕਲਾਸ ਏ ਨਸ਼ੇ ਦੀ ਦਰਾਮਦ ਕਰਨ ਦੇ ਦੋਸ਼ ਵਿੱਚ ਫੜਿਆ ਗਿਆ ਹੈ।

    ਸਕਾਟਲੈਂਡ ਪੁਲਿਸ ਅਨੁਸਾਰ ਇਹ ਵੱਡੀ ਖੇਪ ਦੱਖਣੀ ਅਮਰੀਕਾ ਦੇ ਇਕ ਸਮੁੰਦਰੀ ਜਹਾਜ਼ ਉੱਤੇ ਫਲਾਂ ਵਿੱਚ ਛੁਪਾਈ ਹੋਈ ਸੀ ਜੋ ਕਿ ਸਕਾਟਲੈਂਡ ਪਹੁੰਚਣੀ ਸੀ। ਇਸ ਨੂੰ ਜ਼ਬਤ ਕਰਨ ਦੇ ਬਾਅਦ ਗਲਾਸਗੋ ਅਤੇ ਏਸੇਕਸ ਵਿਚ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਸਕਾਟਲੈਂਡ ਪੁਲਿਸ ਦੀ ਅਸਿਸਟੈਂਟ ਚੀਫ ਕਾਂਸਟੇਬਲ ਐਂਜੇਲਾ ਮੈਕਲਾਰੇਨ ਅਨੁਸਾਰ ਇਹ ਛਾਪੇਮਾਰੀ ਅਪਰਾਧੀਆਂ ਲਈ ਇੱਕ ਵੱਡਾ ਝਟਕਾ ਹੈ ਅਤੇ ਇਸ  ਆਪ੍ਰੇਸ਼ਨ ਨੇ ਸਾਂਝੇ ਰੂਪ ਵਿੱਚ ਐਨਸੀਏ, ਬਾਰਡਰ ਫੋਰਸ ਅਤੇ ਐਸਓਸੀ ਟਾਸਕਫੋਰਸ ਨਾਲ ਮਿਲ ਕੇ ਕੰਮ ਕਰਨ ਉਪਰੰਤ ਇਹ ਸਫ਼ਲਤਾ ਹਾਸਲ ਹੋਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!