13.7 C
United Kingdom
Monday, June 22, 2026

More

    ਸਕਾਟਲੈਂਡ ਦੀਆਂ ਇਹਨਾਂ ਯੂਨੀਵਰਸਿਟੀਆਂ ਦੇ ਸੈਂਕੜੇ ਵਿਦਿਆਰਥੀ ਹੋਏ ਕੋਰੋਨਾ ਪੀੜਤ।

    -ਗਲਾਸਗੋ, ਡੰਡੀ ਤੇ ਐਬਰਡੀਨ ਦੇ ਸੈਂਕੜੇ ਵਿਦਿਆਰਥੀ ਇਕਾਂਤਵਾਸ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਸਾਰੇ ਦੇਸ਼ ਵਿੱਚ ਵਾਇਰਸ ਦੇ ਲਾਗ ਦੁਬਾਰਾ ਤੇਜੀ ਨਾਲ ਵਧ ਰਹੇ ਹਨ। ਵਧ ਰਹੇ ਕੇਸਾਂ ਵਿੱਚ ਹੁਣ ਇੱਕ ਯੂਨੀਵਰਸਿਟੀ ਦੇ 500 ਵਿਦਿਆਰਥੀ ਵੀ ਇਸ ਮਹਾਂਮਾਰੀ ਦੀ ਜਕੜ ਵਿੱਚ ਆ ਗਏ ਹਨ। ਇੱਕ ਕੋਰੋਨਾਵਾਇਰਸ ਕੇਸ ਤੋਂ ਸਕਾਟਲੈਂਡ ਦੇ ਸਹਿਰ ਡੰਡੀ ਦੀ ਯੂਨੀਵਰਸਿਟੀ ਦੇ ਹੋਸਟਲ ਹਾਲਾਂ ਵਿੱਚ 500 ਵਿਦਿਆਰਥੀ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਹ ਸਾਰੇ ਵਿਦਿਆਰਥੀ ਹੁਣ ਇਕਾਂਤਵਾਸ ਵਿੱਚ ਹਨ। ਜਿਕਰਯੋਗ ਹੈ ਕਿ ਐਬਰਟੇ ਯੂਨੀਵਰਸਿਟੀ ਦੇ ਪਾਰਕਰ ਹਾਊਸ ਦੇ  ਵਸਨੀਕਾਂ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਅਤੇ ਹੁਣ ਪੀੜਿਤਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜਨਤਕ ਸਿਹਤ ਦੇ ਐਸੋਸੀਏਟ ਡਾਇਰੈਕਟਰ ਡਾਥ ਡੈਨੀਅਲ ਚਾਂਡਲਰ ਨੇ ਕਿਹਾ ਕਿ ਵਾਇਰਸ ਵਿਦਿਆਰਥੀਆਂ ਦੀ ਰਿਹਾਇਸ਼ ਵਿੱਚ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ। ਇਸ ਲਈ ਸਾਵਧਾਨੀ ਦੇ ਤੌਰ ‘ਤੇ ਪਾਰਕਰ ਹਾਊਸ ਦੇ ਸਾਰੇ ਵਸਨੀਕਾਂ ਨਾਲ ਸੰਪਰਕ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਤੁਰੰਤ ਸਵੈ- ਇਕਾਂਤਵਾਸ ਰਹਿਣ ਦੀ ਸਲਾਹ ਦੇ ਰਹੇ ਹਾਂ। ਯੂਨੀਵਰਸਿਟੀ ਦੇ ਅਨੁਸਾਰ ਕੈਂਪਸ ਵਿੱਚ ਪਹਿਲਾਂ ਹੀ ਸਫ਼ਾਈ ਅਤੇ ਸੁਰੱਖਿਆ ਦੇ ਉਪਾਅ ਵਧਾਏ ਗਏ ਹਨ ਅਤੇ ਇਸਦਾ ਕੈਂਪਸ ਆਮ ਵਾਂਗ ਖੁੱਲਾ ਰਹੇਗਾ। ਗਲਾਸਗੋ ਯੂਨੀਵਰਸਿਟੀ ਵਿਦਿਆਰਥੀਆਂ ਦੇ ਰਿਹਾਇਸੀ ਕੈਂਪਸ ਮੁਰਾਨੋ ਸਟਰੀਟ ਤੇ ਕੇਰਨਕਰੌਸ ਵਿਖੇ ਵੀ 600 ਦੇ ਲਗਭਗ ਵਿਦਿਆਰਥੀ ਇਕਾਂਤਵਾਸ ਹੋਇਆ ਦੱਸਿਆ ਜਾ ਰਿਹਾ ਹੈ। ਐਬਰਡੀਨ ਯੂਨੀਵਰਸਿਟੀ ਦੇ ਵੀ 72 ਵਿਦਿਆਰਥੀਆਂ ਦੇ ਪੀੜਤ ਹੋਣ ਦੀ ਖ਼ਬਰ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!