ਅਰਸ਼ਦੀਪ ਬੜਿੰਗ ਬਰਨਾਲਾ

ਸਾਰਾ ਦੇਸ਼ ਕਰ ਦਿੱਤਾ ਲਾਕਡਾਊਨ,
ਕੈਸੀ ਚੰਦਰੀ ਬਿਮਾਰੀ ਆ ਗਈ।
ਮਨੁੱਖ ਦੀਆਂ ਗਲਤੀਆਂ ਦਾ ਨਤੀਜਾ,
ਸੰਸਾਰ ਤੇ ਮਹਾਂਮਾਰੀ ਆ ਗਈ।
ਰੱਬ ਸਮਝਦੇ ਸੀ ਜਿਹੜੇ ਖੁਦ ਨੂੰ,
ਸਾਰੇ ਘਰਾਂ ਵਿੱਚ ਨਜਰਬੰਦ ਹੋ ਗਏ।
ਪੰਛੀ ਘੁੰਮਦੇ ਅਜ਼ਾਦ ਆਸਮਾਨ ਵਿੱਚ,
ਮਨੁੱਖ ਈਦ ਵਾਲੇ ਚੰਦ ਹੋ ਗਏ।
ਪਹਿਲਾ ਮਨੁੱਖੋ ਤੁਸ਼ੀਂ ਮਾਰੇ ਬੇਜੁਬਾਨ,
ਲੁਕਦੇ ਕਿਉਂ ਜਦ ਥੋਡੀ ਵਾਰੀ ਆ ਗਈ।
ਸਾਰਾ ਦੇਸ਼ ਕਰ ਦਿੱਤਾ ਲਾਕਡਾਊਨ,
ਕੈਸੀ ਚੰਦਰੀ ਬਿਮਾਰੀ ਆ ਗਈ।
ਥਾਲੀਆਂ ਖੜਕਾਕੇ ,ਮੋਮਬੱਤੀਆਂ ਜਗਾਓ,
ਕਹਿੰਦੇ ਕੋਰੋਨਾ ਚੀਨ ਭੱਜ ਜੂ
ਪਾਖੰਡਵਾਦ ਦੀ ਹਨੇਰੀ ਜੋਰਾਂ ਤੇ,
ਦੇਖ ਖੜਕੇ ਬਨੇਰੇ ਪਤਾ ਲੱਗ ਜੂ
ਕਾਹਦਾ ਦੇਸ਼ ‘ਚ ਕੋਰੋਨਾ ਆ ਗਿਆ,
ਮੂਰਖਾਂ ਨੂੰ ਕਲਾਕਾਰੀ ਆ ਗਈ।
ਸਾਰਾ ਦੇਸ਼ ਕਰ ਦਿੱਤਾ ਲਾਕਡਾਊਨ,
ਕੈਸੀ ਚੰਦਰੀ ਬਿਮਾਰੀ ਆ ਗਈ।
‘ਅਰਸ਼’ ਕਰਦਾ ਏ ਅਰਦਾਸ ਸੱਚੇ ਦਿਲੋ,
ਰੱਬਾ ਬਚਾ ਲਈਂ ਸਾਰੇ ਸੰਸਾਰ ਨੂੰ,
ਹਰ ਘਰ ਰੱਖੀ ਖੁਸੀਆਂ ਨਾਲ ਵਸਦਾ,
ਦੁੱਖ ਦੇਈਂ ਨਾ ਕਿਸੇ ਪਰਿਵਾਰ ਨੂੰ
ਮਨੁੱਖਤਾ ਉੱਤੇ ਰੱਖੀ ਹੱਥ ਮੇਹਰ ਦਾ,
ਜੱਗ ਤੇ ਕਰੋਪੀ ਭਾਰੀ ਆ ਗਈ।
ਸਾਰਾ ਦੇਸ਼ ਕਰ ਦਿੱਤਾ ਲਾਕਡਾਊਨ,
ਕੈਸੀ ਚੰਦਰੀ ਬਿਮਾਰੀ ਆ ਗਈ।
ਮੋ.ਨੰ.94659-95432