ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫਸੋਸ਼ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕਈ ਦਹਾਕਿਆਂ Ḕਤੋਂ ਬੈਲਜ਼ੀਅਮ ਰਹਿੰਦੇ ਪ੍ਰਿਤਪਾਲ ਸਿੰਘ ਪਟਵਾਰੀ ਅਤੇ ਪਾਲ ਸਿੰਘ ਭੰਵਰਾ ਨੂੰ ਉਸ ਵੇਲੇ ਸਦਮਾਂ ਲੱਗਾ ਜਦ ਉਹਨਾਂ ਦੇ ਮਾਤਾ ਸਰਦਾਰਨੀ ਚਰਨ ਕੌਰ ਜੀ ਸਵਰਗ ਸਿਧਾਰ ਗਏ। 95 ਕੁ ਸਾਲ ਦੇ ਮਾਤਾ ਚਰਨ ਕੌਰ ਬੇਸੱਕ ਬੈਲਜ਼ੀਅਮ ਅਪਣੇ ਪੁੱਤਰਾਂ ਕੋਲ ਰਹਿੰਦੇ ਸਨ ਪਰ ਉਹ ਪੰਜਾਬ ਗਏ ਹੋਏ ਸਨ ਜਿੱਥੇ ਅਪਣੇ ਪਿੰਡ ਬੁਤਾਲਾ ਵਿਖੇ ਅਕਾਲ ਚਲਾਣਾ ਕਰ ਗਏ।
ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਦੇ ਸਮੂਹ ਅਹੁਦੇਦਾਰਾਂ ਵੱਲੋਂ ਅਫਸੋਸ਼ ਦਾ ਪ੍ਰਗਟਾਵਾ ਕਰਦੇ ਹੋਏ ਸੁਰਿੰਦਰਜੀਤ ਸਿੰਘ ਬਠਲਾ ਨੇ ਕਿਹਾ ਅਸੀਂ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ।