ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਮਾਨਵਤਾ ਦੀ ਭਲਾਈ ਕਰਨਾ ਸੀ -ਡਾ.ਰਾਮੇਸ਼ਵਰਾਨੰਦ
ਸਰਬ ਸਾਂਝਾ ਮੰਚ ਅਤੇ ਸੰਸਕ੍ਰਿਤੀ ਮੰਤਰਾਲੇ ਭਾਰਤ ਸਰਕਾਰ ਵੱਲੋਂ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਪਰਪਿਤ ਲੜੀ ਦੇ ਤਹਿਤ ਆਯੋਜਿਤ ਆਨਲਾਈਨ ਲੈਕਚਰ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਸੰਤ ਪ੍ਰਮੁੱਖ ਡਾ.ਰਾਮੇਸ਼ਵਰਾਨੰਦ ਜੀ ਹਰੀ, ਨਿਊਰੋ ਸਰਜਨ ਨੇ ਵੈਬੀਨਾਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਸਾਰੇ ਪੱਖ ਮਾਨਵੀ ਵਿਵਹਾਰ, ਗਿਆਨ-ਵਿਗਿਆਨ, ਅਧਿਆਤਮਿਕਤਾ, ਧਰਮ, ਦਯਾ, ਪ੍ਰਿਕਿਰਤੀ, ਬ੍ਰਹਿਮੰਡ, ਸ੍ਰਿਸ਼ਟੀ ਉਪਰ ਆਪਣੀ ਰਚਨਾਵਾਂ ਦਾ ਜੋ ਜਿਕਰ ਉਹਨਾਂ ਨੇ ਕੀਤਾ ਹੈ ਉਹਨਾਂ ਉੱਤੇ ਅੱਜ ਵੀ ਹਿੰਦੁਸਤਾਨ ਦੇ ਸੋਧਕਰਤਾਵਾਂ ਲਈ ਬਹੁਮੁੱਲੇ ਵੱਡੇ ਗਿਆਨ ਦੇ ਭੰਡਾਰ ਹਨ। ਪਰਮਪਿਤਾ ਪਰਮਾਤਮਾ ਸ੍ਰੀ ਵਾਹਿਗੁਰੂ ਜੀ ਨੇ ਉਸਨੂੰ ਆਪਣੇ ਜੀਵਨ ਵਿੱਚ ਪ੍ਰਗਟਾਉਣ ਦੀ ਮੇਹਰ ਕੀਤੀ। ਜਨਮ ਦੇਣ ਵਾਲੀ ਮਾਤਾ ਤ੍ਰਿਪਤਾ ਜੀ ਨੇ ਆਪਣੇ ਜਨਮ-ਜਨਮਾਂਤਰ ਵਿੱਚਜੋ ਵਾਹਿਗੁਰੂ ਤੋਂ ਉਸਦਾ ਨਾਮ ਜਪ ਕੇ ਜੋ ਆਸ਼ੀਰਵਾਦ ਲਿਆ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਰੱਬੀ ਪ੍ਰਕਾਸ਼ ਦੇ ਪੁੰਜ ਸਨ।
ਝਾਰਖੰਡ ਦੀ ਸਾਬਕਾ ਡੀ.ਜੀ.ਪੀ. ਬੀਬੀ ਨਿਰਮਲ ਕੌਰ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਚਰਚਾ ਕਰਕੇ ਹੋਏ ਕਿਹਾ ਕਿ ਪਿਤਾ ਕਾਲੂਰਾਮ ਮਹਿਤਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵਪਾਰ ਕਰਕੇ ਬਹੁਤ ਪੈਸਾ ਕਮਾਵੇ। ਉਹਨਾਂ ਨੇ ਉਸਨੂੰ 20/-ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਰਸਤੇ ਵਿੱਚ ਉਹਨਾਂ ਨੂੰ ਸਾਧੂ ਮਿਲੇ, ਜੋ ਭੁੱਖੇ ਸਨ। ਉਹ ਜਲਦੀ ਹੀ ਜਾ ਕੇ 20/-ਰੁਪਏ ਵਿੱਚ ਭੋਜਨ ਦਾ ਪ੍ਰਬੰਧ ਕਰਕੇ ਸਾਧੂਆਂ ਨੂੰ ਭੋਜਨ ਕਰਵਾਕੇ ਉਹਨਾਂ ਦਾ ਆਸ਼ੀਰਵਾਦ ਲਿਆ ਅਤੇ ਘਰ ਵਾਪਿਸ ਪਰਤ ਆਏ। ਪਿਤਾ ਦੇ ਪੁੱਛਣ ਤੇ ਉਹਨਾਂ ਨੇ ਸਾਰੀ ਘਟਨਾ ਦੱਸੀ ਅਤੇ ਕਿਹਾ ਸੀ ਕਿ ਤੁਸੀਂ ਹੀ ਕਿਹਾ ਸੀ ਕਿ ‘ਕੋਈ ਚੰਗਾ, ਲਾਭਦਾਇਕ ਸੌਦਾ ਕਰਕੇ ਆਉਣਾ। ਮੈਨੂੰ ਇਸ ਤੋਂ ਵੱਡਾ ਕੋਈ ਸੱਚਾ ਸੌਦਾ ਨਹੀਂ ਦਿਖਾਈ ਦਿੱਤਾ। ਪਿਤਾ ਦੇ ਗੁੱਸੇ ਹੋਣ ਤੇ ਵੀ ਉਹਨਾਂ ਨੇ ਨਿਮਰਤਾਪੁਰਵਕ ਆਪਣੇ ਈਸ਼ਵਰ ਦੇ ਪ੍ਰਤੀ ਵਿਵਹਾਰ ਨੂੰ ਨਹੀਂ ਛੱਡਿਆ ਅਤੇ ਕਿਹਾ ਕਿ ਵੰਡ ਛਕੋ ਦਾ ਸੰਦੇਸ਼ ਮਾਨਵੀ ਜੀਵਨ ਦੇ ਲਈ ਜ਼ਰੂਰੀ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ.ਕੁਲਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਆਡੰਬਰਾਂ, ਕਰਮਕਾਂਡਾ, ਚਮਤਕਾਰਾਂ ਦਾ ਖੰਡਨ ਕਰਦੇ ਹੋਏ ਨਾਮ ਜਪਣ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਸਾਹਿਤ ਵਿੱਚ ਆਪਣੀ ਆਲੌਕਿਕ ਯੋਗਦਾਨ ਜਪੁਜੀ ਸਾਹਿਬ ਦੀ ਸ਼ੁਰੂਆਤ ‘ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਵਿੱਚ ਮੂਲ ਮੰਤਰ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਕਿਹਾ ਕਿ ਪਰਮਾਤਮਾ ਇੱਕ ਹੀ ਹੈ ਅਤੇ ਉਸਦਾ ਨਾਮ ਸੱਚ ਹੈ। ਉਹ ਹੀ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਉਹ ਡਰ ਤੋਂ ਮੁਕਤ ਹੈ ਅਤੇ ਉਸਦਾ ਕੋਈ ਰੂਪ ਨਹੀਂ ਹੈ। ਉਹ ਖੁਦ ਹੀ ਪ੍ਰਕਾਸ਼ਮਾਨ ਹੈ, ਉੁਹ ਨਾ ਜੰਮਦਾ ਹੈ ਅਤੇ ਨਾ ਮਰਦਾ ਹੈ। ਉਹ ਗੁਰੂ ਦੀ ਕ੍ਰਿਪਾ ਤੋਂ ਹੀ ਪ੍ਰਾਪਤ ਹੁੰਦਾ ਹੈ।
ਰਾਸ਼ਟਰੀ ਸਿੱਖ ਸੰਗਤ ਦਿੱਲੀ-ਐਨ.ਸੀ.ਆਰ ਦੇ ਮਹਾਂਮੰਤਰੀ ਸ੍ਰੀ ਅੋਸ਼ੋ ਕਾਲੀਆ ਨੇ ਵਾਤਾਵਰਣ ਦੇ ਵਿਸ਼ੇ ਤੇ ਬੋਲਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ -‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਅਰਥਾਤ ਪਵਨ ਜੋ ਜੀਉਣ ਲਈ ਜ਼ਰੂਰੀ ਹੈ ਉਸਦਾ ਗੁਰੂ ਦਾ ਸਥਾਨ ਹੈ ਅਤੇ ਪਾਣੀ ਤੋਂ ਬਿਨਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਉਹ ਪਿਤਾ ਦੇ ਸਮਾਨ ਹੈ, ਧਰਤੀ ਮਾਂ ਸਾਨੂੰ ਜੀਉਂਦਾ ਰੱਖਣ ਲਈ ਸਭ ਤਰ੍ਹਾਂ ਦੇ ਅੰਨ, ਔਸ਼ਧੀ, ਦੁੱਧ, ਘਿਓ ਅਤੇ ਸਾਰੇ ਤਰ੍ਹਾਂ ਦੀਆਂ ਲੋੜੀਂਦੀਆਂ ਵਸਤੂਆਂ ਦੀ ਪੂਰਤੀ ਕਰਦੀ ਹੈ ਉਹ ਸਾਡੀ ਮਾਤਾ ਹੈ। ਸਾਰਾ ਜਗਤ ਦਿਨ ਰਾਤ ਦੇ ਚੱਕਰ ਵਿੱਚ ਚੱਲ ਰਿਹਾ ਹੈ।
ਸਮਾਜਿਕ ਕਾਰਜਕਰਤਾ ਅਤੇ ਪ੍ਰੇਰਕ ਅਮਰਪਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਉਦੇਸ਼ ਸਮਾਜ ਵਿੱਚ ਮੌਜੂਦ ਉੱਚ-ਨੀਚ, ਜਾਤ-ਪਾਤ, ਅੰਧਵਿਸ਼ਵਾਸ ਆਦਿ ਨੂੰ ਖ਼ਤਮ ਕਰਕੇ ਆਪਸੀ ਸਦਭਾਵ, ਸਮਾਨਤਾ ਕਾਇਮ ਕਰਨਾ ਸੀ। ਉਹ ਜਿੱਥੇ ਵੀ ਗਏ, ਇੱਕ ਪ੍ਰਮਾਤਮਾ ਦੀ ਹੀ ਗੱਲ ਕੀਤੀ ਅਤੇ ਸਾਰੇ ਉਸੇ ਦੀ ਸੰਤਾਨ ਦੱਸਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 24 ਸਾਲਾਂ ਵਿੱਚ 28000 ਕਿਲੋਮੀਟਰ ਦਾ ਸਫਰ ਕੀਤਾ।
ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਨਾਉਣ ਲਈ ਡਾ.ਸੱਚਿਦਾਨੰਦ ਜੋਸ਼ੀ, ਮੈਂਬਰ ਸੈਕੇਟਰੀ, ਆਈਜੀਐਨਸੀਏ, ਡਾ.ਅਚਲ ਪੰਡਯਾ- ਚੀਫ ਕੌਆਰਡੀਨੇਟਰ ਦਾ ਸਹਿਯੋਗ ਮਿਲ ਰਿਹਾ ਹੈ। ਵੈਬੀਨਾਰਾਂ ਦਾ ਸੰਚਾਲਨ ਸ.ਹਰਭਜਨ ਸਿੰਘ ਦਿਓਲ, ਪ੍ਰਮੁੱਖ ਕਵੀ ਦਰਬਾਰ ਲੜੀ, ਮੈਂਬਰ, ਸੰਚਾਲਨ ਕਮੇਟੀ, ਭਾਰਤ ਸਰਕਾਰ ਬਾਖੂਬੀ ਅੰਜਾਮ ਦੇ ਰਹੇ ਹਨ।
-ਸ.ਹਰਭਜਨ ਸਿੰਘ ਦਿਓਲ,
ਮੈਂਬਰ ਸੰਚਾਲਨ ਕਮੇਟੀ, ਸੰਸਕ੍ਰਿਤੀ ਮੰਤਰਾਲੇ,
ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ।