ਪੰਜ ਦਰਿਆ ਬਿਊਰੋ
ਉਘੀ ਗਾਇਕਾ ਮਨਿੰਦਰ ਦਿਓਲ ਨੇ ਅੱਜ ਵੀਡੀਓ ਕਾਨਫ਼੍ਰੇੰਸਿੰਗ ਰਾਹੀਂ ਕਿਹਾ ਕੇ ਓਹੋ ਕਿਸਾਨ ਤੇ ਮਜਦੂਰ ਮਾਰੂ ਕਨੂੰਨ ਦਾ ਸਖਤ ਵਿਰੋਧ ਕਰਦੇ ਹਨ. ਓਹਨਾ ਕਿਹਾ ” ਵਾਹਿਗੁਰੂ ਨੇ ਦਾਨ ਪਾਣੀ ਲਿਖਿਆ ਸੀ ਤਾਂ ਉਹ ਅੱਜ ਅਮਰੀਕਾ ਆ ਵੱਸੇ ਹਨ ਪਰ ਜੜਾਂ ਓਹਨਾ ਦੀਆਂ ਕਿਸਾਨੀ ਹਨ. ਉਹ ਇਕ ਕਿਸਾਨ ਦੀ ਧੀ ਅਤੇ ਇਕ ਕਿਸਾਨ ਦੀ ਪਤਨੀ ਹਨ. ਕੇਂਦਰ ਸਰਕਾਰ ਨੇ ਤਾਂ ਖੇਤੀ ਪ੍ਰਧਾਨ ਸੂਬਿਆਂ ਨਾਲ ਅੰਗਰੇਜਾਂ ਤੋਂ ਵੀ ਮਾੜੀ ਕੀਤੀ ਹੈ. ਹਰ ਵਰਗ ਇਸੇ ਕਰਕੇ ਅੱਜ ਕਿਸਾਨਾਂ ਨਾਲ ਮੋਢਾ ਜੋੜਕੇ ਖੜਾ ਹੈ. ਜੇ ਕਿਸਾਨ ਨਹੀਂ ਤਾਂ ਕੁਝ ਵੀ ਨਹੀਂ. ਮੈਂ ਬਹੁਤ ਉਤਸੁਕਤ ਹਾਂ ਕੇ ਹਾਲਤ ਛੇਤੀ ਆਮ ਵਰਗੇ ਹੋ ਜਾਣ ਤੇ ਮੈਂ ਪੰਜਾਬ ਜਾਕੇ ਆਪਣੇ ਕਿਸਾਨ ਭਰਾਵਾਂ ਨਾਲ ਮੋਰਚੇ ਤੇ ਦਿਨ ਰਾਤ ਬੈਠਾਂ. ਮੇਰੇ ਨਵੇਂ ਆਉਣ ਵਾਲੇ ਗੀਤ ਪ੍ਰੀਤੋ ਸਮੇਤ ਮੇਰੇ ਜਿੰਨੇ ਵੀ ਗੀਤ ਆਉਣਗੇ ਓਹਨਾ ਸਭ ਦੀ ਕਮਾਈ ਮੈਂ ਕਿਸਾਨ ਮੋਰਚੇ ਦੀ ਝੋਲੀ ਪਾਵਾਂਗੀ. ਮੈਨੂੰ ਮਾਨ ਹੈ ਕੇ ਮੇਰੇ ਕਲਾਕਾਰ ਪਰਿਵਾਰ ਨੇ ਦਿਲੋਂ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਛਾਤੀ ਠੋਕ ਕੇ ਆਵਾਜ਼ ਉਠਾਈ ਹੈ.ਸਾਨੂੰ ਰਾਜਨੀਤੀ ਭੁੱਲ ਕੇ ਬਸ ਇਕ ਨਿਸ਼ਾਨੇ ਤੇ ਆਖ ਰੱਖਣੀ ਚਾਹੀਦੀ ਹੈ ਕਿ ਇਸ ਕਾਲੇ ਕਨੂੰਨ ਨੂੰ ਲਾਗੂ ਹੋਣ ਤੋਂ ਕਿਵੇਂ ਰੋਕਿਆ ਜਾਵੇ. ਕਿਸਾਨ ਯੂਨੀਅਨ ਸਭ ਇਕ ਹੋਕੇ ਰਿਹਣ ਤੇ ਸਿਆਸੀ ਘੁਸਪੈਠ ਤੋਂ ਬਚਕੇ ਰਹਿਣ. ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਕਿਸਾਨ ਭੋਲੇ ਵੀ ਬਹੁਤ ਨੇ ਛੇਤੀ ਮਗਰ ਹੋ ਤੁਰਦੇ ਨੇ ਪਰ ਜਿਹਰੀ ਵੀ ਬਹੁਤ ਨੇ ਇਹ ਪੰਜਾਬ ਦਾ ਇਤਿਹਾਸ ਫਰੋਲ ਕੇ ਕੇਂਦਰ ਸਮਝ ਲਵੇ ਤੇ ਆਪਣੇ ਭੁਲੇਖੇ ਛੇਤੀ ਦੂਰ ਕਰ ਲਵੇ.”