3.5 C
United Kingdom
Sunday, March 8, 2026

More

    ਹਥਿਆਰ ਦੀ ਨੋਕ ਕਾਰ ਖੋਹਣ ਵਾਲੇ ਗਿਰੋਹ ਦੇ ਸੱਤ ਮੈਂਬਰ ਕਾਬੂ ਪੁਲਿਸ ਵੱਲੋਂ ਅਸਲਾ ਤੇ ਕਾਰ ਬਰਾਮਦ

    ਅਸ਼ੋਕ ਵਰਮਾ
    ਮਾਨਸਾ 21 ਸਤੰਬਰ ।  ਮਾਨਸਾ ਪੁਲਿਸ ਨੇ ਹਥਿਆਰ ਦੀ ਨੋਕ ਤੇ ਗੱਡੀਆਂ ਖੋਹਣ ਅਤੇ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 2 ਲੁਟੇਰਿਆਂ ਅਤੇ ਉਨਾਂ ਦੇ 5 ਸਾਥੀਆਂ ਨੂੰ ਭਾਰੀ ਮਾਤਰਾ ’ਚ ਅਸਲੇ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਗਿਰੋਹ ਕੋਲੋਂ 32 ਬੋਰ ਦੇ ਪੰਜ ਦੇਸੀ ਪਿਸਤੌਲ , 33 ਰੌਂਦ ਜਿੰਦਾ ਤੇ ਖੋਹੀ ਹੋਈ ਸਵਿਫਟ ਡਿਜਾਇਰ ਕਾਰ ਬਰਾਮਦ ਕੀਤੀ ਹੈ। ਐਸਐਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਨੂੰ ਮਿਲੀ ਸਫਲਤਾ ਦਾ ਖੁਲਾਸਾ ਕੀਤਾ ਹੈ। ਉਨਾਂ ਦੱਸਿਆ ਕਿ ਮੁਲਜਮ ਮੋਹਿਤ ਕੁਮਾਰ ਨੇ ਸਵਿਫਟ ਕਾਰ ਫਗਵਾੜੇ ਤੋਂ ਕਿਰਾਏ ਤੇ ਲਈ ਸੀ। ਰਾਹ ’ਚ ਡਰਾਈਵਰ ਨੂੰ ਪਿਸਤੌਲ ਦੀ ਨੋਕ ਤੇ ਕਾਰ ਖੋਹ ਲਈ ਅਤੇ ਉਸ ਨੂੰ ਰਸਤੇ ’ਚ ਸੁੱਟ ਦਿੱਤਾ। ਫਗਵਾੜਾ ਪੁਲਿਸ ਨੇ ਮੋਹਿਤ ਕੁਮਾਰ ਖਿਲਾਫ ਸਵਿਫਟ ਖੋਹਣ ਦੇ ਮਾਮਲੇ ’ਚ ਮੁਕੱਦਮਾ ਦਰਜ ਕੀਤਾ ਹੋਇਆ ਹੈ
                     ਉਨਾਂ ਦੱਸਿਆ ਕਿ ਪੁਲਿਸ ਨੂੰ ਕਾਰ ਖੋਹਣ ਸਬੰਧੀ ਕਾਲ ਆਈ ਸੀ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਕਾਰ ਚਾਲਕ ਨੂੰ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਕਾਰ ਚਾਲਕ ਨੇ ਆਪਣਾ ਨਾਮ  ਮੋਹਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਤਲਵੰਡੀ ਸਾਬੋੋ (ਜਿਲਾ ਬਠਿੰਡਾ) ਅਤੇ ਫਰਾਰ ਹੋਣ ਵਾਲੇ ਵਿਅਕਤੀ ਦਾ ਨਾਂ ਨਾਮ ਦੀਪਕ ਕੁਮਾਰ ਉਰਫ ਸੂਰਜ ਯਾਦਵ ਪੁੱਤਰ ਰਾਮਫਲ ਵਾਸੀ ਵਾਰਡ ਨੰ:11 ਪੰਡੂਰੀ ਜਿਲਾ ਕੈਂਥਲ (ਹਰਿਆਣਾ) ਦੱਸਿਆ। ਐਸਪੀ ਡੀ  ਦਿਗਵਿਜੇ ਕਪਿਲ ਦੀ ਨਿਗਰਾਨੀ ਹੇਠ ਥਾਣਾ ਸਰਦੂਲਗੜ, ਸੀ.ਆਈ.ਏ. ਮਾਨਸਾ , ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ-1 ਮਾਨਸਾ) ਦੀਆਂ ਟੀਮਾਂ ਬਣਾਈਆਂ ਜਿੰਨਾਂ ਨੇ ਦੀਪਕ ਕੁਮਾਰ ਉਰਫ ਸੂਰਜ ਯਾਦਵ ਨੂੰ ਗਿ੍ਰਫਤਾਰ ਕਰ ਲਿਆ।
                       ਉਨਾਂ ਦੱਸਿਆ ਕਿ ਪੁਲਿਸ ਨੇ  ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਮੁਲਜਮਾਂ ਦੀ ਨਿਸ਼ਾਨਦੇਹੀ  ਤੇ ਇੰਨਾਂ ਦੇ 5 ਹੋੋਰ ਸਾਥੀਆਂ ਰਾਵਿੰਦਰ ਸਿੰਘ ਪੁੱਤਰ ਵਿਲਸਨ ਸਿੰਘ ਵਾਸੀ ਗੂਜਾਪੀਰ ਥਾਣਾ ਅਜਨਾਲਾ (ਅੰਮਿ੍ਰਤਸਰ), ਮਨਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਝਾੜੂ ਨੰਗਲ (ਅੰਮਿ੍ਰਤਸਰ), ਰਾਜੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਬਠਿੰਡਾ, ਜੱਸੀ ਪੁੱਤਰ ਕਿ੍ਰਸ਼ਨ ਸਿੰਘ ਵਾਸੀ ਪਾਈ ਜਿਲਾ ਕੈਥਲ (ਹਰਿਆਣਾ) ਅਤੇ ਸੁਨੀਲ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਮੋਗਾਲੀ ਜਿਲਾ ਹਿਸਾਰ (ਹਰਿਆਣਾ) ਗ਼ਿਫਤਾਰ ਕੀਤੇ ਹਨ। ਪੁਲਿਸ ਅਨੁਸਾਰ ਇਸ ਲੁਟੇਰਾ ਗਿਰੋਹ ਖਿਲਾਫ ਲੁੱਟਾਂ ਖੋਹਾਂ ਦੇ ਪਹਿਲਾਂ ਵੀ ਕੇਸ ਦਰਜ ਹਨ ਅਤੇ ਕਈਆਂ ’ਚ ਸਜਾਯਾਫਤਾ ਵੀ ਹਨ।
                  ਮੁਲਜਮਾਂ ਦਾ ਅਪਰਾਧਿਕ ਰਿਕਾਰਡ
    ਉਨਾਂ ਦੱਸਿਆ ਕਿ ਮੋਹਿਤ ਕੁਮਾਰ ਖਿਲਾਫ ਥਾਣਾ ਤਲਵੰਡੀ ਸਾਬੋ ਬਠਿੰਡਾ ’ਚ  ਨਸ਼ੀਲੀਆਂ ਗੋਲੀਆਂ ਤੇ ਸਮੈਕ ਦੇ ਦੋ ਕੇਸ ਦਰਜ ਹਨ। ਇੱਕ ਮਾਮਲੇ ’ਚ ਇਹ 17 ਸਾਲ ਦੀ ਸਜਾ ਕੱਟ ਰਿਹਾ ਹੈ ਅਤੇ ਪਿੱਛੇ ਜਿਹੇ ਪੈਰੋਲ ਤੇ ਬਾਹਰ ਆਇਆ ਸੀ। ਮੁਲਜਮ ਮਨਜੀਤ ਸਿੰਘ ਖਿਲਾਫ ਥਾਣਾ ਤਰਨਤਾਰਨ ਅਤੇ ਅੰਮਿਤਸਰ ’ਚ ਅਸਲਾ ਐਕਦ ਦੇ ਦੋ ਮੁਕੱਦਮੇ ਦਰਜ ਹਨ। ਮੁਲਜਮ ਰਜੇਸ਼ ਕੁਮਾਰ ਖਿਲਾਫ ਥਾਣਾ ਕੋਤਵਾਲੀ ਬਠਿੰਡਾ ’ਚ ਚਾਰ ਅਤੇ ਥਾਣਾ ਥਰਮਲ ’ਚ ਦ ਦੋ ਕੇਸ ਦਰਜ ਹਨ। ਥਾਣਾ ਕੋਤਵਾਲੀ ਦੇ ਤਿੰਨ ਅਤੇ ਥਰਮਲ ਥਾਣੇ ਦੇ ਇੱਕ ਮਾਮਲੇ ’ਚ ਸਜਾਯਾਫਤਾ ਹੈ। ਉਹ ਨਸ਼ਿਆਂ ਦੇ ਮਾਮਲੇ ’ਚ 10 ਸਾਲ ਦੀ ਸਜਾ ਵੀ ਕੱਟ ਰਿਹਾ ਸੀ। ਸੁਨੀਲ ਕੁਮਾਰ ਖਿਲਾਫ ਥਾਣਾ ਅਜਾਦ ਨਗਰ ਜਿਲਾ ਹਿਸਾਰ ਹਰਿਆਣਾ ਅਸਲਾ ਐਕਟ ਦਾ ਮੁਕੱਦਮਾ ਦਰਜ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!