ਅਮਰਵੀਰ ਸਿੰਘ ਹੋਠੀ (ਬੱਲਾਂ ਵਾਲਾ)

“ਬਾਬੇ ਨਾਨਕ” ਦੀ ਕਿਰਪਾ ਨਾਲ ਤੀਜਾ,
ਪੰਜਾਬ ਪਾਰ ਸਮੁੰਦਰੋਂ ਫਲਦਾ ਏ।
ਅਣਭੋਲ ਵਛੇਰਾ ਵੱਗ ਤੋਂ ਵਿਛੜ ਗਿਆ,
ਵੇਖੋ ਆਪਣਿਆਂ ਨਾਲ ਕਦ ਰਲਦਾ ਏ ।
ਜੰਮਣ ਭੋਇੰ ਤੋਂ ਚਿਰਾਂ ਦਾ ਵਿਦਾ ਹੋਇਆ,
ਕਰਮ ਭੂਮੀ ‘ਤੇ ਪੇਟ ਹੁਣ ਪਲਦਾ ਏ।
ਸਾਨੂੰ ਮਾਰਿਆ ਖੁਦਗਰਜ਼ ਸਿਆਸਤ ਨੇ,
‘ਬੱਲਾਂ ਵਾਲੇ’ ਨੂੰ ਝੋਰਾ ਇਸ ਗੱਲ ਦਾ ਏ।
ਉੱਤੋਂ ਕੋਰੋਨਾ ਸੰਸਾਰ ਨੂੰ ਅੰਦਰੀਂ ਹੋੜੀ ਬੈਠਾ,
ਹਰ ਬੰਦਾ ਹੱਥ ਬੇਬਸੀ ਵਿੱਚ ਮਲਦਾ ਏ।
ਇਲਾਜ ਲੱਭਣ ‘ਚ ਸਭ ਸਾਇੰਸਦਾਨ ਲੱਗੇ,
ਵੇਖੋ ਕੀਹਦੀ ਬਦੌਲਤ ਵਾਇਰਸ ਟਲਦਾ ਏ।
ਹੌਂਸਲਾ ਰੱਖਿਓ ਮਿਲਾਂਗੇ ਜਰੂਰ ਆਪਾਂ,
ਹਾਲੇ ਸੀਜ਼ਨ ਭੈੜੀ ਮੌਤ ਦਾ ਚੱਲਦਾ ਏ।