ਮੈਨਟੀਕਾ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਮਨਟੀਕਾ ਨਿਵਾਸੀ ਦੇਹਲ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਪਰਿਵਾਰ ਦਾ ਮੋਢੀ ਜਗਰੂਪ ਸਿੰਘ ਦੇਹਲ 49 ਸਾਲ ਦੀ ਉਮਰੇ ਕੋਵਿੱਡ 19 ਨਾਲ ਜੂਝਦਿਆਂ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਗੁਰੂ ਮਹਾਰਾਜ ਦੇ ਚਰਨਾ ਵਿੱਚ ਜਾ ਬਿਰਾਜ਼ਿਆ। ਜਗਰੂਪ ਸਿੰਘ ਦੇਹਲ ਦਾ ਜਨਮ ਫ਼ਰਵਰੀ 1971 ਵਿੱਚ ਪੰਜਾਬ
ਦੇ ਪਿੰਡ ਪਾਸਲਾ ਜਿਲਾ ਜਲੰਧਰ ਵਿੱਚ ਸਵਰਗਵਾਸੀ ਸਰਦਾਰ ਸੋਹਣ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ ਜਗਰੂਪ ਸਿੰਘ ਦੋ ਭੈਣਾਂ ਸਰਬਜੀਤ ਕੌਰ ਤੇ ਕਮਲਜੀਤ ਕੌਰ ਦਾ ਇੱਕਲੌਤਾ ਭਾਈ ਸੀ । ਜਗਰੂਪ ਸਿੰਘ ਦੇਹਲ ਲੱਗਭੱਗ 21 ਸਾਲ ਦੀ ਉੁੱਮਰ ਵਿੱਚ ਆਪਣੇ ਅਤੇ ਪਰਿਵਾਰ ਦੇ ਉੱਜਲੇ ਭਵਿੱਖ ਦੀ ਆਸ ਨਾਲ 1992 ਵਿੱਚ ਅਮਰੀਕਾ ਆਇਆ ਸੀ, ਅਤੇ ਇੱਥੇ ਕੈਲੀਫੋਰਨੀਆ ਦੇ ਬੇਏਰੀਏ ਵਿੱਚ ਟੈਕਸੀ ਚਲਾਉਣੀ ਸ਼ੁਰੂ ਕੀਤੀ। ਅਤੇ ਢਾਡੀ ਜੰਗੀਰ ਸਿੰਘ ਮਸਤ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ‘ਤੇ ਅੰਮ੍ਰਿਤਧਾਰੀ ਹੋ ਗਿਆ। ਇਸੇ ਦੌਰਾਨ ਉਸਦਾ ਦਾ ਮੇਲ ਸ. ਸੁਖਮਿੰਦਰ ਸਿੰਘ ਮਾਂਗਟ ਹੋਰਾਂ ਨਾਲ ਹੋਇਆ ਅਤੇ 1995 ਵਿੱਚ ਕਮਰਸ਼ੀਅਲ ਲਾਈਸੰਸ ਲੈਕੇ ਟਰੱਕ ਚਲਾਉਣਾ ਸ਼ੁਰੂ ਕੀਤਾ ਤੇ ਲਗਾਤਾਰ ਹੁਣ ਤੱਕ ਟਰੱਕ ਬਿਜਨਸ ਵਿੱਚ ਹੀ ਰਿਹਾ।1996 ਵਿੱਚ ਜਗਰੂਪ ਸਿੰਘ ਦੇਹਲ ਦਾ ਵਿਆਹ ਬੀਬੀ ਜਤਿੰਦਰ ਕੌਰ ਨਾਲ ਹੋਇਆ, ਅਤੇ ਦੋ ਮੁੰਡਿਆ ਦੀ ਦਾਤ ਵਾਹਿਗੁਰੂ ਨੇ ਬਖ਼ਸ਼ੀ ਤੇ ਜ਼ਿੰਦਗੀ ਪਰਿਵਾਰਕ ਰੂਪ ਵਿੱਚ ਸ਼ੁਰੂ ਹੋ ਗਈ ਅਤੇ ਸੰਨ 2001 ਵਿੱਚ ਮਨਟੀਕਾ ਕੈਲੀਫੋਰਨੀਆ ਵਿੱਚ ਬਹੁਤ ਸੁੰਦਰ ਘਰ ਖ਼ਰੀਦਿਆ ਤੇ ਬੜੀ ਖ਼ੁਸ਼ੀ ਤੇ ਆਸ ਨਾਲ ਬੇਏਰੀਏ ਦੇ ਹੇਵਰਡ ਸ਼ਹਿਰ ਤੋ ਮਨਟੀਕਾ ਆ ਕਿ ਆਪਣੇ ਨਵੇਂ ਘਰੇ ਰਹਿਣਾ ਸ਼ੁਰੂ ਕੀਤਾ। ਢਾਡੀ ਜੰਗੀਰ ਸਿੰਘ ਮਸਤ ਦੇ ਸੰਪਰਕ ਵਿੇਚ ਆਉਣ ਉਪਰੰਤ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ, ਜ਼ਿੰਦਗੀ ਮਸਤ ਚਾਲ ਚੱਲ ਰਹੀ ਸੀ ਕਿ ਪਰਿਵਾਰ ਤੇ ਅਚਾਨਕ ਕਹਿਰ ਦਾ ਪਹਾੜ ਡਿੱਗਿਆ ਜਿਸ ਨੇ ਸਮੁੱਚੇ ਭਾਈਚਾਰੇ ਨੂੰ ਸੁੰਨ ਕਰ ਦਿੱਤਾ
ਇਸ ਹੱਸਦੇ ਵਸਦੇ ਮਿਹਨਤੀ ਪਰਿਵਾਰ ਦੇ ਮੁੱਖੀ ਜਗਰੂਪ ਸਿੰਘ ਦੇਹਲ ਨੂੰ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੇ ਅਜੇਹਾ ਘੇਰ ਲਿਆ ਕਿ ਓਹ ਸਦਾ ਲਈ ਅਲਵਿਦਾ ਆਖ ਗਿਆ , ਜਗਰੂਪ ਸਿੰਘ ਦੇਹਲ ਨੂੰ ਲੱਗਭੱਗ ਮਹੀਨਾ ਡਾਕਟਰਜ ਹਸਪਤਾਲ ਮਨਟੀਕਾ ਵਿੱਚ ਰੱਖ ਕਿ ਇਲਾਜ ਕੀਤਾ ਗਿਆ ਜਿੱਥੇ ਓਹ ਪੂਰੀ ਹੋਸ਼ ਹਵਾਸ ਵਿੱਚ ਸੀ ਪਰ ਅਚਾਨਕ ਪਿੱਛਲੇ ਹਫ਼ਤੇ ਫੇਫੜਿਆ ਵਿੱਚ ਨੁਕਸ ਪੈ ਜਾਣ ਤੇ ਯੂ. ਸੀ. ਸੈਨਫਰਾਸਿਸਕੋ ਸ਼ਿਫ਼ਟ ਕੀਤਾ ਗਿਆ ਜਿੱਥੇ ਓਹਨਾ ਨੇ ਲੰਗਜ ਵਿੱਚ ਸਵੀਅਰ ਇੰਨਫੈਕਸ਼ਨ ਹੋਣ ਕਰਕੇ ਲੰਗਜ਼ ਟਪਾਂਸਪਲਾਂਟ ਕਰਨ ਦਾ ਪਰਸੀਜਰ ਚੱਲ ਰਿਹਾ ਸੀ, ਪਰ ਇਸ ਤੋ ਪਹਿਲਾ ਟੈਸਟ ਹੋਣੇ ਜ਼ਰੂਰੀ ਸਨ ਜੋ ਕੀਤੇ ਤੇ ਸਹੀ ਹੋਏ ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ ਸਰਜਰੀ ਤੋ ਪਹਿਲਾ ਹੀ ਹੱਸਮੁੱਖ , ਗੁਰਸਿੱਖ ਨੌਜਵਾਨ ਨੂੰ ਸਟਰੋਕ ਹੋ ਗਿਆ ਤੇ ਦੀਮਾਗ ਵਿੱਚ ਖ਼ੂਨ ਪੈਣ ਨਾਲ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਮੌਤ ਮੂਹਰੇ ਹਾਰ ਗਿਆ । ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂ ਇਸ ਮਾੜੇ ਸਮੇਂ ਵਿੱਚੋਂ ਨਿਕਲ਼ਣ ਦੀ ਹਿੰਮਤ ਤੇ ਭਾਣਾ ਮੰਨਣ ਦਾ ਬੱਲ ਬਖ਼ਸ਼ਣ।
ਜਗਰੂਪ ਸਿੰਘ ਦੇਹਲ ਦੀ ਦੇਹ ਦੇ ਅੰਤਮ ਸਸਕਾਰ Park View Cemetery & Funeral Home 3661 French camp rd Manteca ca 95336 ਵਿਖੇ ਆਉਣ ਵਾਲੇ 27 ਸਤੰਬਰ ਦਿਨ ਐਤਵਾਰ ਨੂ ਸਵੇਰੇ 10 ਤੋ 12 ਵਜੇ ਕੀਤਾ ਜਾਵੇਗਾ। ਅਤੇ ਵਿੱਛੜੀ ਰੂਹ ਲਈ ਧੁਰ ਕੀ ਬਾਣੀ ਦੇ ਪਾਠਾਂ ਦੇ ਭੋਗ ਤੇ ਅਰਦਾਸ ਸ਼ਾਮੀਂ 2 ਵਜੇ ਗੁਰਦਵਾਰਾ ਸਾਹਿਬ ਸਟਾਕਟਨ 1930 S Sikh Temple St, Stockton, CA 95206 ਵਿੱਖੇ ਹੋਵੇਗੀ । ਕਿਸੇ ਕਿਸਮ ਦੀ ਹੋਰ ਜਾਣਕਾਰੀ ਲੈਣ ਲਈ ਪਰਿਵਾਰਕ ਮਿੱਤਰ ਜਿਹੜੇ ਇੱਸ ਦੁੱਖ ਦੀ ਘੜੀ ਪਰਿਵਾਰ ਨਾਲ ਰਲ ਕਿ ਪਰਿਵਾਰਕ ਫਰਜ਼ਾਂ ਦੀ ਪੂਰਤੀ ਕਰ ਰਹੇ ਹਨ, ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
ਗੁਲਭਿੰਦਰ ਸਿੰਘ ਭਿੰਦਾ -209-487-3699
ਸੁਖਮਿੰਦਰ ਸਿੰਘ ਮਾਂਗਟ 209-456-2000
ਜਾਂ ਹਰਮਿੰਦਰ ਸਿੰਘ ਸਮਾਣਾ 209-481-7750