-ਪ੍ਰਧਾਨ ਮੰਤਰੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਪੋਕ ਅਜੇ ਵੀ ਜਾਰੀ ਹੈ। ਬੀਤੇ 24 ਘੰਟਿਆਂ ਚ ਦੇਸ਼ ‘ਚ 737 ਹੋਰ ਮੌਤਾਂ ਹੋ ਗਈਆਂ ਹਨ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 10612 ਤੋ ਵੀ ਟੱਪ ਚੁੱਕੀ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਦੱਸਿਆ ਹੈ ਕਿ ਦੇਸ਼ ਭਰ ਵਿੱਚ 282374 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਿਹਨਾਂ ਵਿੱਚੋਂ 84,279 ਕੇਸ ਪੌਜੇਟਿਵ ਸਾਹਮਣੇ ਆਏ ਹਨ। 19945 ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਭਰਤੀ ਕੀਤਾ ਜਾ ਚੁੱਕਾ ਹੈ।
ਅੱਜ ਇੰਗਲੈਂਡ ਵਿੱਚ 657, ਸਕਾਟਲੈਂਡ ਵਿੱਚ 24, ਉੱਤਰੀ ਆਇਰਲੈਂਡ ‘ਚ 11 ਤੇ ਵੇਲਜ਼ ਵਿੱਚ 18 ਨਵੀਆਂ ਮੌਤਾਂ ਹੋਈਆਂ ਹਨ।
ਸਕਾਟਲੈਂਡ ਵਿੱਚ ਕੁੱਲ ਮੌਤਾਂ ਦੀ ਗਿਣਤੀ 566 ‘ਤੇ ਅੱਪੜ ਗਈ ਹੈ ਤੇ ਉੱਤਰੀ ਆਇਰਲੈਂਡ ‘ਚ 118 ਤੇ ਵੇਲਜ਼ ‘ਚ ਕੁੱਲ 369 ਮੌਤਾਂ ਹੋ ਚੁੱਕੀਆਂ ਹਨ।
ਪ੍ਰਧਾਨ ਮੰਤਰੀ ਨੂੰ ਹਸਪਤਾਲੋਂ ਛੁੱਟੀ ਮਿਲੀ
ਬੀਤੇ ਤਿੰਨ ਦਿਨਾਂ ਤੋਂ ਹਸਪਤਾਲ ਚ ਦਾਖਲ ਪ੍ਰਧਾਨ ਮੰਤਰੀ ਬੋਰਿਸ ਜੌੌਹਨਸਨ ਪੂਰੀ ਤਰ੍ਹਾਂ ਠੀਕ ਹੋ ਕੇ ਹਸਪਤਾਲ ਤੋਂ ਵਾਪਿਸ ਆ ਚੁੱਕੇ ਹਨ।