
ਸਿੱਕੀ ਝੱਜੀ ਪਿੰਡ ਵਾਲ਼ਾ
ਦੁਨੀਆਂ ਭਰ ਵਿੱਚ ਕਰੋਨਾ ਵਾਇਰਸ ਦਿਨੋ-ਦਿਨ ਵਧਦਾ ਜਾ ਰਿਹਾ। ਯੂਰਪੀ ਦੇਸ਼ ਸਪੇਨ, ਇਟਲੀ ਤੇ ਫਰਾਂਸ ਤੋਂ ਬਾਅਦ ਇੰਗਲੈਂਡ ਚ ਫੈਲਣ ਤੋਂ ਬਾਅਦ ਕਨੇਡਾ ਅਤੇ ਅਮਰੀਕਾ ਚ ਹਰ ਰੋਜ਼ ਕਰੋਨਾ ਵਾਇਰਸ ਦੇ ਕੇਸ ਬਹੁਤ ਵਧ ਰਹੇ ਨੇ। ਅਮਰੀਕਾ ਵਿੱਚ ਤੇਜੀ ਨਾਲ ਫੈਲ ਰਹੇ ਇਸ ਵਾਇਰਸ ਨੂੰ ਰੋਕਣ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ ਪਰ ਇਸ ਲਾ ਇਲਾਜ ਬਿਮਾਰੀ ਨੇ ਹਾਜਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਮੁੰਦਰੋਂ ਪਾਰ ਦੁਨੀਆਂ ਦੇ ਕੋਨੇ ਕੋਨੇ ਤੋਂ ਲੋਕ ਰਿਜਕ ਦੀ ਭਾਲ ਚ ਅਮਰੀਕਾ ਅਤੇ ਕਨੇਡਾ ਰਹਿਣ ਵਸੇਰੇ ਲਈ ਆਉਂਦੇ ਹਨ। ਭਾਰਤੀ ਭਾਈਚਾਰੇ ਦੇ ਵੀ ਲੋਕ ਲੰਮੇ ਸਮੇਂ ਤੋਂ ਅਮਰੀਕਾ -ਕਨੇਡਾ ਵਸਦੇ ਹਨ ਜਿਨਾਂ ਵਿੱਚ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੀ ਹੈ। ਭਾਰਤ ਤੋਂ ਅਮਰੀਕਾ ਆ ਕੇ ਵਸਣ ਵਾਲੇ ਇੰਜੀਨੀਅਰਾਂ ਅਤੇ ਡਾਕਟਰਾਂ ਦੀ ਵੀ ਵੱਡੀ ਗਿਣਤੀ ਹੈ। ਅਮਰੀਕਾ-ਕਨੇਡਾ ਦੇ ਕਾਰੋਬਾਰੀ ਖਿੱਤਿਆਂ ਚ ਪੰਜਾਬੀਆਂ ਦਾ ਬਹੁਤ ਵੱਡਾ ਨਾਮ ਹੈ ਚਾਹੇ ਉਹ ਟਰੱਕ ਟਰਾਂਸਪੋਰਟਾਂ ਤੇ ਟੈਕਸੀਆਂ ਦਾ ਕਾਰੋਬਾਰ ਹੋਵੇ ਤੇ ਚਾਹੇ ਰੇਸਟੋਰੈੰਟ, ਫੈਕਟਰੀਆਂ ਹੋਣ ਇਥੋਂ ਤੱਕ ਵਿਦਿਅਕ ਅਧਾਰਿਆਂ ਚ ਅੰਤਰਾਸ਼ਟਰੀ ਵਿਦਿਆਰਥੀਆਂ ਦਾ ਇਨ੍ਹਾਂ ਮੁਲਕਾਂ ਦੀ ਅਰਥ ਵਿਵਸਥਾ ਚ ਵਡਮੁੱਲਾ ਯੋਗਦਾਨ ਹੈ। ਪੁਲਸ ਮਹਿਮਕੇ ਅਤੇ ਹੋਰ ਸਰਕਾਰੀ ਮਹਿਕਮਿਆਂ ਚ ਅਮਰੀਕਾ ਰਹਿੰਦੇ ਪੰਜਾਬੀ ਉੱਚੇ ਅਹੁਦਿਆਂ ਤੇ ਹਨ। ਅਮਰੀਕਾ ਹੁਣ ਤੱਕ ਪੰਜ ਲੱਖ ਤੋਂ ਵੀ ਵੱਧ ਲੋਕ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ । ਹਰ ਕਿਸੇ ਦੇ ਮਾਪਿਆਂ ਨੂੰ ਆਪਣੇ ਧੀ ਪੁੱਤ ਦੀ ਫਿਕਰ ਹੈ। ਵੱਡੀ ਚਿੰਤਾ ਦਾ ਵਿਸ਼ਾ ਇਸ ਵਕਤ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਹੈ ਜਿਨਾਂ ਨੇ ਆਪਣੇ ਧੀਆਂ ਪੁੱਤ ਲੱਖਾਂ ਦਾ ਕਰਜਾ ਚੁੱਕ ਕੇ ਪੜਨ ਲਈ ਬਾਹਰ ਭੇਜੇ ਹਨ। ਇਥੋਂ ਦੇ ਵਸਨੀਕਾਂ ਨੂੰ ਸਰਕਾਰਾਂ ਵਲੋਂ ਰਾਹਤ ਕਾਰਜ ਅੈਲਾਨ ਕੇ ਲਾਕ ਡਾਊਨ ਹੋਣ ਤੋਂ ਬਾਦ ਸਹੂਲਤਾਂ ਵੀ ਮੁਹੱਈਆ ਕਰਵਾਈਆ ਗਈਆਂ ਹਨ ਪਰ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਇਸ ਬਿਮਾਰੀ ਕਰਕੇ ਆਈ ਮੰਦਹਾਲੀ ਕਾਰਨ ਆਪਣੇ ਰਿਜਕ ਤੋਂ ਹੱਥ ਧੋ ਬੈਠੇ ਹਨ। ਪੰਜਾਬੀਆਂ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਚ ਪਹੁੰਚਾਉਣ ਵਾਲੇ ਲੇਖਕ ਇਹਨਾਂ ਨਾਲ ਜੁੜੀਆਂ ਲੇਖਕ ਸਭਾਵਾਂ, ਗਾਇਕ ਤੇ ਗੀਤਕਾਰ ਜਿਨਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਅਮਰੀਕਾ ਕਨੇਡਾ ਰਹਿੰਦਿਆਂ ਵੱਡਾ ਯੋਗਦਾਨ ਪਾਇਆ ਹੈ, ਉਨਾਂ ਸਭਨਾਂ ਲਈ ਇਹੋ ਜਿਹੇ ਵਕਤ ਆਓ ਉਹਨਾਂ ਦਾ ਹੌਸਲਾ ਬਣ ਕੇ ਦਿਲੋੰ ਅਰਦਾਸ ਕਰੀਏ। ਹਰ ਕੋਈ ਸੁਖੀ ਵਸੇ ਕਿਸੇ ਨੂੰ ਤੱਤੀ ਵਾਹ ਨਾ ਲੱਗੇ। ਰੱਬ ਕਰੇ ਜਲਦ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ।