7.5 C
United Kingdom
Sunday, March 8, 2026

More

    ਯੂਕੇ: ਪਾਲਤੂ ਕੁੱਤੇ ਨੇ 12 ਦਿਨਾ ਬੱਚੇ ਨੂੰ ਨੋਚ ਖਾਧਾ।

    ਗਲਾਸਗੋ/ ਲੰਡਨ ( ਮਨਦੀਪ ਖੁਰਮੀ ਹਿੰਮਤਪੁਰਾ)

    ਅਜੋਕੇ ਸਮੇਂ ਵਿੱਚ ਲੋਕ ਬੜੇ ਸੌਂਕ ਨਾਲ ਘਰਾਂ ਵਿੱਚ ਪਾਲਤੂ ਜਾਨਵਰ ਰੱਖਦੇ ਹਨ ਪਰ ਕਈ ਵਾਰ ਇਹ ਜਾਨਵਰ ਮਾਲਿਕ ਲਈ ਘਾਤਿਕ ਸਿੱਧ ਹੁੰਦੇ ਹਨ। ਅਜਿਹੀ ਹੀ ਇੱਕ ਘਟਨਾ ਦੱਖਣੀ ਯੌਰਕਸ਼ਾਇਰ ਦੇ ਡੌਨਕਾਸਟਰ ਵਿੱਚ ਸਾਹਮਣੇ ਆਈ ਹੈ ਜਿੱਥੇ ਕਰਾਸ ਨਸਲ ਦੇ ਇੱਕ ਪਾਲਤੂ ਕੁੱਤੇ ਦੁਆਰਾ ਇੱਕ ਨਵ ਜਨਮੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਬੱਚੇ ਦੀ ਮਾਂ ਅਬੀਗੈਲ ਐਲੀਸ ਨੇ ਆਪਣੇ  ਨਵਜੰਮੇ ਬੇਟੇ ਈਲੋਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਜਿਕਰਯੋਗ ਹੈ ਕਿ ਐਤਵਾਰ ਦੁਪਹਿਰ ਨੂੰ ਇੱਕ ਪਾਲਤੂ ਕੁੱਤੇ ਦੇ ਹਮਲੇ ਤੋਂ ਤੁਰੰਤ ਬਾਅਦ ਇੱਕ ਬੱਚੇ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਿਸ ਕਰਕੇ ਇਕ 27 ਸਾਲਾਂ ਔਰਤ ਅਤੇ 35 ਸਾਲਾਂ ਆਦਮੀ ਨੂੰ ਬੱਚੇ ਦੀ ਮੌਤ ਤੋਂ ਬਾਅਦ ਲਾਪ੍ਰਵਾਹੀ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਜਦ ਦੱਖਣੀ ਯੌਰਕਸ਼ਾਇਰ ਦੀ ਪੁਲਿਸ ਐਤਵਾਰ ਦੁਪਹਿਰ 3.30 ਵਜੇ ਵੁਡਲੈਂਡਜ਼ ਦੇ ਘਰ ਪਹੁੰਚੀ ਤਾਂ ਇਸ ਕੁੱਤੇ ਨੇ ਪੁਲਿਸ ਅਧਿਕਾਰੀਆਂ ਤੇ ਵੀ ਹਮਲਾ ਕਰ ਦਿੱਤਾ ਪਰ ਬਾਅਦ ਵਿੱਚ ਕੁੱਤੇ ਨੂੰ ਕਾਬੂ ਕਰ ਲਿਆ ਗਿਆ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!