ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
ਬੈਲਜ਼ੀਅਮ ਵਿੱਚ ਸਮਾਜ ਸੇਵਾ ਕਰਨ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਵੱਲੋਂ ਜੰਗ ਕਲੱਬ ਦੀ ਸਥਾਪਨਾ ਕੀਤੀ ਗਈ ਹੈ। ਬੈਲਜ਼ੀਅਮ ਦੀ ਰਾਜਧਾਨੀ ਬਰੱਸ਼ਲਜ ਵਿਖੇ ਕੀਤੀ ਗਈ ਇੱਕ ਇਕੱਤਰਤਾ ਸਮੇਂ ਇਸ ਨਵੇਂ ਕਲੱਬ ਦੀਆਂ ਭਵਿੱਖ ਵਿਚਲੀਆਂ ਸਰਗਰਮੀਆਂ ਅਤੇ ਢਾਂਚਾ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਖੇਡ ਸਰਗਰਮੀਆਂ ਦੇ ਨਾਲ-ਨਾਲ ਅਪਣੇ ਭਾਈਚਾਰੇ ਦੀ ਧਾਰਮਿਕ, ਸਮਾਜਿਕ ਅਤੇ ਲੋੜਵੰਦਾਂ ਦੀ ਆਰਥਿਕ ਮੱਦਦ ਕਰਨ ਹਿੱਤ ਇਹ ਕਲੱਬ ਵੱਡੇ ਪ੍ਰੋਗਰਾਮ ਉਲੀਕੇਗਾ ਜੋ ਜਲਦੀ ਹੀ ਸੁਰੂ ਕੀਤੇ ਜਾਣਗੇ।