13.7 C
United Kingdom
Monday, June 22, 2026

More

    ਰੋਇਆ ਨਾ ਕਰ

    ਰਜਨੀ ਵਾਲੀਆ, ਕਪੂਰਥਲਾ
    ਤੂੰ ਰੋਨੀ ਕਿਉਂ ਏਂ,
    ਰੋਇਆ ਨਾ ਕਰ,
    ਰੋਣ ਨਾਲ ਜਿੰਦਗੀ ਦੇ ਮਸਲੇ,
    ਹੱਲ ਨਹੀਂ ਹੁੰਦੇ |
    ਜੋ ਆਪਣੇਂ ਹੁੰਦੇ ਨੇਂ,
    ਉਹਨਾਂ ਨੂੰ ਕਹਿਣ ਦੀ ,
    ਲੋੜ ਨਹੀਂ ਪੈਂਦੀ |
    ਤੇ ਜੋ ਬੇਗਾਨੇ ਹੁੰਦੇ ਨੇ,
    ਉਹ ਕਦੇ ਵੱਲ ਨਹੀਂ ਹੁੰਦੇ |
    ਤੂੰ ਰੋਇਆ ਨਾ ਕਰ |
    ਰੋਣ ਨਾਲੋਂ ਆਪਣੇਂ ਹੰਝੂ ਪੂੰਝ,
    ਤੇ ਉੱਠ ਕੇ ਵੇਖ |
    ਖੁਸੀ਼ਆਂ ਚਾਰ ਚੁਫੇਰੇ ਖਿੱਲਰੀਆਂ ਨੇਂ,
    ਉਹਨਾਂ ਨੂੰ ਹੂੰਝ,
    ਤੇ ਉੱਠ ਕੇ ਵੇਖ |
    ਤੂੰ ਰੋਇਆ ਨਾ ਕਰ |
    ਦੇਖੀਂ ਜਰਾ ਕਿ ਕਿੰਨਾਂ ਸਕੂਨ,
    ਕਿੰਨੀ ਸ਼ਾਤੀ ਤੇਰੇ ਇੰਤਜਾਰ ਚ,
    ਬਾਹਾਂ ਖਿਲਾਰ ਖੜੀ ਹੈ |
    ਹੁਣ ਤਾਂ ਤੂੰ ਦੇਖੀ ਜਾ,
    ਮੰਜਿਲ ਦੂਰ ਨਹੀ,
    ਉਹ ਤਾਂ ਤੇਰੇ ਦਰਾਂ ਦੇ ਨਜਦੀਕ ,
    ਬੜੀ ਹੈ |
    ਤੂੰ ਰੋਇਆ ਨਾ ਕਰ |
    ਜੋ ਸੰਤਾਪ ਹੰਢਾਉਣਾ ਸੀ,
    ਹੰਢਾ ਲਿਆ |
    ਤੂੰ ਜੋ ਗਵਾਉਣਾ ਸੀ,
    ਗਵਾ ਲਿਆ |
    ਤੂੰ ਰੋਇਆ ਨਾ ਕਰ|
    ਹੁਣ ਤਾਂ ਹਾਰ ਮਗਰੋਂ,
    ਜਿੱਤ ਦੀ ਵਾਰੀ ਏ |
    ਏ ਐਸੀ ਘੜੀ ਏ,
    ਜੋ ਬਹੁਤ ਪਿਆਰੀ ਏ |
    ਤੂੰ ਰੋਇਆ ਨਾ ਕਰ |
    ਰੋਣ ਨਾਲ ਜਿੰਦਗੀ ਦੇ ਰਸਤੇ,
    ਗਿੱਲੇ ਹੋ ਜਾਂਦੇ ਨੇਂ |
    ਜਿੰਨਾਂ ਬਨੇਰਿਆਂ ਤੇ ਆ ਕੇ,
    ਕਾਵਾਂ ਬੈਠਣਾ ਹੁੰਦਾ,
    ਉਹ ਵੀ ਸਿੱਲੇ ਹੋ ਜਾਂਦੇ ਨੇਂ |
    ਜੋ ਜਿੱਤ ਦੀ ਜਿੱਦ ਦੇ ਰੱਸੇ ਮਨ ਨੇਂ,
    ਹੁੰਦੇ ਨੇ ਕੱਸੇ,
    ਉਹ ਵੀ ਢਿੱਲੇ ਹੋ ਜਾਂਦੇ ਨੇਂ |
    ਤੂੰ ਰੋਇਆ ਨਾ ਕਰ |
    ਰਜਨੀ ਰੋਵਣਾਂ ਤਹਿ ਲੱਗੀ,
    ਗਾਲ ਦੇਂਦਾ ਏ |
    ਰੋਵਣਾਂ ਖੁਸੀ਼ ਨਹੀ ਦੇਂਦਾ,
    ਏ ਦੁੱਖ ਹਰ ਹਾਲ ਦੇਂਦਾ ਏ |
    ਤੂੰ ਰੋਨੀ ਕਿਉਂ ਏਂ,
    ਰੋਇਆ ਨਾ ਕਰ,
    ਰੋਣ ਨਾਲ ਜਿੰਦਗੀ ਦੇ ਮਸਲੇ,
    ਹੱਲ ਨਹੀਂ ਹੁੰਦੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!