ਸੰਦੌੜ, 16 ਸਤੰਬਰ (ਰਿਖੀ)
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਿਵਲ ਸਰਜਨ ਡਾ.ਰਾਜ ਕੁਮਾਰ ਅਤੇ ਉਪਮੰਡਲ ਮੈਜਿਸਟਰੇਟ ਸ੍ਰੀ ਵਿਕਰਮਜੀਤ ਪੈਂਥੇ ਦੀ ਅਗਵਾਈ ਹੇਠ ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਦੀ ਦੇਖ ਰੇਖ ਹੇਠ ਸਬ ਸੈਂਟਰ ਕਸਬਾ ਭੁਰਾਲ ਵਿਖੇ ਸਰਪੰਚ ਅਤੇ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ 46 ਵਿਅਕਤੀਆਂ ਦੇ ਕੋਵਿਡ ਟੈਸਟ ਲਈ ਸੈਂਪਲ ਕੀਤੇ ਗਏ ਜ।ਇਸ ਮੌਕੇ ਸਿਹਤ ਇੰਸਪੈਕਟਰ ਗੁਲਜ਼ਾਰ ਖਾਨ,ਸੁਪਰਵਾਈਜਰ ਮੈਡਮ ਮਹਿੰਦਰ ਕੌਰ,ਕਮਲਜੀਤ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਬਿਨਾ ਕਿਸੇ ਡਰ ਦੇ ਕੋਵਿਡ ਜਾਂਚ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਅੱਜ ਦੇ ਟੈਸਟ ਲੋਕਾਂ ਦੇ ਵੱਲੋਂ ਆਪਣੇ ਆਪ ਕਰਵਾਏ ਗਏ ਹਨ ਅਤੇ ਲੋਕਾਂ ਨੇ ਝੂਠੀਆਂ ਅਫਵਾਹਾਂ ਨੂੰ ਮੁੱਢ ਤੋਂ ਹੀ ਨਕਾਰ ਦਿੱਤਾ ਹੈ।ਇਸ ਮੌਕੇ ਕੇਂਦਰ ਦੇ ਏ.ਅੇਨ.ਅੇਮ ਮੈਡਮ ਬਲਵੀਰ ਕੌਰ,ਸੀ.ਐਚ.ਓ ਰਣਦੀਪ ਕੌਰ ਚੀਮਾ,ਐਸ.ਆਈ ਨਿਰਭੈ ਸਿੰਘ ਲੱਡਾ,ਗੁਰਮੀਤ ਸਿੰਘ,ਗੁਲਜ਼ਾਰ ਖਾਂਨ,ਰਾਜੇਸ਼ ਰਿਖੀ,ਬਲਵੀਰ ਕੌਰ,ਕੁਲਵੰਤ ਸਿੰਘ,ਮੁਹੰਮਦ ਕੁਲਵੰਤ ਸਿੰਘ,ਚਮਕੌਰ ਸਿੰਘ,ਕਰਮਜੀਤ ਸਿੰਘ,ਸੱਜਣ ਸਿੰਘ ਸਮੇਤ ਪੰਚਇਤ ਵਿਭਾਗ ਅਤੇ ਸਿਵਲ ਰਿਸਪਾਸ਼ ਟੀਮਾਂ ਦੇ ਕਰਮਚਾਰੀ ਹਾਜ਼ਰ ਸਨ।