ਸੰਦੌੜ, 16 ਸਤੰਬਰ (ਰਿਖੀ)
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਿਵਲ ਸਰਜਨ ਡਾ.ਰਾਜ ਕੁਮਾਰ ਅਤੇ ਉਪਮੰਡਲ ਮੈਜਿਸਟਰੇਟ ਸ੍ਰੀ ਵਿਕਰਮਜੀਤ ਪੈਂਥੇ ਦੀ ਅਗਵਾਈ ਹੇਠ ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਦੀ ਦੇਖ ਰੇਖ ਹੇਠ ਅੱਜ ਬਲਾਕ ਦੇ ਕਈ ਪਿੰਡਾਂ ਦੇ ਵਿੱਚ 100 ਦੇ ਕਰੀਬ ਲੋਕਾਂ ਨੇ ਆਪਣੀ ਮਰਜੀ ਦੇ ਨਾਲ ਟੈਸਟ ਲਈ ਸੈਂਪਲ ਦਿੱਤੇ ਜਾਣਕਾਰੀ ਦੇ ਅਨੁਸਾਰ ਅੱਜ ਪਿੰਡ ਕਸਬਾ ਭਰਾਲ,ਦਹਿਲੀਜ ਖੁਰਦ,ਜੰਡਾਲੀ ਕਲਾਂ,ਕੁਠਾਲਾ,ਪੰਜਗਰਾਈਆਂ ਵਿਖੇ ਕਰੀਬ 100 ਵਿਅਤੀਆਂ ਦੇ ਕੋਵਿਡ ਟੈਸਟ ਕਰਨ ਸਬੰਧੀ ਸੈਪਲ ਕੀਤੇ ਗਏ ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਵੱਲੋਂ ਕਈ ਪਿੰਡਾਂ ਦੇ ਵਿੱਚ ਵਿਜਟ ਕਰਕੇ ਸੈਂਪਲ ਕਰ ਰਹੀਆਂ ਟੀਮਾਂ ਦਾ ਜਾਇਜਾ ਲਿਆ ਗਿਆ ਅਤੇ ਲੋਕਾਂ ਨੂੰ ਹੋਰ ਵਧ ਚੜ੍ਹ ਕੇ ਬਿਨਾ ਕਿਸੇ ਡਰ ਦੇ ਸੈਂਪਲ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਡਾ.ਇਰਫਾਨ,ਸੁਪਰਵਾਈਜਰ ਨਿਰਭੈ ਸਿੰਘ ਲੱਡਾ,ਗੁਰਮੀਤ ਸਿੰਘ,ਗੁਲਜ਼ਾਰ ਖਾਂਨ,ਹਰਮਿੰਦਰ ਸਿੰਘ,ਬਲਵੀਰ ਕੌਰ ਐਲ.ਐਚ.ਵੀ,ਮਨਦੀਪ ਸਿੰਘ,ਰਾਜੇਸ਼ ਕੁਮਾਰ ਰਿਖੀ, ਦਲਜੀਤ ਸਿੰਘ,ਸੀ.ਐਚ.ਓ ਜਸਪ੍ਰੀਤ ਕੌਰ,ਏ.ਐਨ.ਐੇਮ ਮੈਡਮ ਰਜਨੀਕ ਬਾਲਾ,ਬਲਜਿੰਦਰ ਕੌਰ, ਸਮੇਤ ਪੰਚਇਤ ਵਿਭਾਗ ਅਤੇ ਸਿਵਲ ਰਿਸਪਾਸ਼ ਟੀਮਾਂ ਦੇ ਕਰਮਚਾਰੀ ਹਾਜ਼ਰ ਸਨ।