7.5 C
United Kingdom
Sunday, March 8, 2026

More

    ਐਸਟੀਐਫ ਵੱਲੋਂ 36,500 ਨਸ਼ੀਲੀਆਂ ਗੋਲੀਆਂ ਤੇ 60 ਕਿੱਲੋ ਭੁੱਕੀ ਸਣੇ ਤਿੰਨ ਕਾਬੂ

    ਅਸ਼ੋਕ ਵਰਮਾ
    ਬਠਿੰਡਾ, 15 ਸਤੰਬਰ ਐੱਸ.ਟੀ.ਐੱਫ ਨੇ ਬਠਿੰਡਾ-ਡੱਬਵਾਲੀ ਕੌਮੀਮਾਰਗ ਤੇ ਹਰਿਆਣਾ ਬਾਰਡਰ ਨਾਲ ਲੱਗਦੇ ਪਿੰਡ ਡੂੰਮਵਾਲੀ ’ਚ ਅੱਜ 36,500 ਨਸ਼ੀਲੀਆਂ ਗੋਲੀਆਂ ਅਤੇ 60 ਕਿੱਲੋ ਭੁੱਕੀ ਬਰਾਮਦ ਕੀਤੀ ਹੈ ਜਿਸ ਨੂੰ ਟਰੱਕ ’ਚ ਲੱਦ ਕੇ ਲਿਆਂਦੀ ਜਿਪਸਮ ਵਿੱਚ ਲਕੋ ਕੇ ਪੰਜਾਬ ਲਿਆਂਦਾ ਜਾ ਰਿਹਾ ਸੀ। ਪੁਲਿਸ ਨੇ ਇਸ ਸਬੰਧ ’ਚ ਮੋਗਾ ਜਿਲੇ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ  ਕੀਤਾ ਹੈ। ਟਰੱਕ ਸਵਾਰ ਮੁਲਜਮਾਂ ਦੀ ਪਛਾਣ ਹਰਪਾਲ ਸਿੰਘ ਉਰਫ਼ ਪਾਲ ਪੁੱਤਰ ਜੋਰਾ ਸਿੰਘ ਵਾਸੀ ਠੱਠੀ ਭਾਈ, ਗੁਰਜੰਟ ਸਿੰਘ ਪੁੱਤਰ ਰੂਪ ਸਿੰਘ ਤੇ ਹਰਪਾਲ ਸਿੰਘ ਉਰਫ਼ ਜੰਟਾ ਪੁੱਤਰ ਜੋਰਾ ਸਿੰਘ ਵਾਸੀਆਨ ਸੇਖਾਂ ਕਲਾਂ (ਮੋਗਾ) ਵਜੋਂ ਹੋਈ ਹੈ। ਥ;ਣ ਸੰਗਤ ਪੁਲਿਸ ਨੇ ਇਸ ਮਾਮਲੇ ’ਚ ਮੁਲਜਮਾਂ ਨੂੰ ਧਰਾ 22ਸੀ,15 ਸੀ ਐਨਡਪਪੀਐਸ ਐਕਟ ਤਹਿਤ ਨਾਮਜਦ ਕਰ ਲਿਆ ਹੈ। ਵਿਸ਼ੇਸ਼ ਤੱਥ ਹੈ ਕਿ ਮੁਲਜਮ ਇਸ ਤੋਂ ਪਹਿਲਾਂ ਵੀ ਇੱਕ ਵਾਰ ਇਸ ਤਰਾਂ ਦਾ ਸਮਾਨ ਲਿਆ ਚੁੱਕੇ ਹਨ ਪਰ ਦੂਸਰੇ ਚੱਕਰ ਦੌਰਾਨ ਐਸਟੀਐਫ ਦੇ ਹੱਥ ਚੜ ਗਏ।
        ਐੱਸ.ਟੀ.ਐੱਫ ਇੰਚਾਰਜ਼ ਡੀਐਸਪੀ ਗੁਰਸ਼ਰਨ ਸਿੰਘ ਪੁਰੇਵਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਤੌਰ ਤੇ ਸੂਚਨਾ ਮਿਲੀ ਸੀ ਕਿ ਪੰਜਾਬ ’ਚ ਭੁੱਕੀ ਅਤੇ ਨਸ਼ੀਲੀ ਗੋਲੀਆਂ ਦੀ ਖੇਪ ਲਿਆਂਦੀ ਜਾ ਰਹੀ ਹੈ। ਇਸੇ  ਸੂਚਨਾ ਦੇ ਅਧਾਰ ਤੇ ਇੰਸਪੈਕਟਰ ਨਵੀਨ ਕੁਮਾਰ ਦੀ ਅਗਵਾਈ ਹੇਠ ਹਰਿਆਣਾ ਸਰਹੱਦ ਨਾਲ ਲੱਗਦੇ ਪਿੰਡ ਡੂੰਮਵਾਲੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ  ਰਾਜਸਥਾਨ ਵਾਲੇ ਪਾਸਿਓ ਆਉਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਅਤੇ ਜਾਂਚ ਕੀਤੀ ਜਾ ਰਹੀ ਸੀ। ਉਨਾਂ ਦੱਸਿਆ ਕਿ ਇਸੇ ਦੌਰਾਨ ਇਕ ਰਾਜਸਥਾਨ ਨੰਬਰ ਦਾ ਇੱਕ ਟਰੱਕ ਚਾਲਕ ਆ ਰਿਹਾ ਸੀ ਜਿਸ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਗਿਆ। ਉਨਾਂ ਦੱਸਿਆ ਕਿ ਤਲਾਸ਼ੀ ਲੈਣ ਤੇ ਜਿਪਸਮ ਵਿੱਚ ਪਲਾਸਟਿਕ ਦੇ ਲਿਫਾਫਿਆਂ ’ਚ ਲੁਕੋ ਕੇ ਰੱਖੀ 60 ਕਿੱਲੋਂ ਭੁੱਕੀ ਡੋਡੇ ਤੇ 36500 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਉਨਾਂ ਦੱਸਿਆ ਕਿ ਮੁਲਜਮ ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਨੇੜਲੇ ਪਿੰਡਾਂ ’ਚ ਕਰਦੇ ਸਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!