ਮਲੇਰਕੋਟਲਾ, 15 ਸਤੰਬਰ (ਥਿੰਦ)-ਇਲਾਕੇ ਦੇ ਦੰਦਾਂ ਦੇ ਮਸ਼ਹੂਰ ਡਾ. ਮੁਹੰਮਦ ਸ਼ੱਬੀਰ 17 ਦਿਨ ਬਾਅਦ ਡੀ.ਐਮ.ਸੀ ਹਸਪਤਾਲ, ਲੁਧਿਆਣਾ ਵਿਖੇ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਆਪਣੇ ਘਰ ਵਾਪਿਸ ਆ ਗਏ ਹਨ। ਡਾਕਟਰਾਂ ਨੇ ਉਹਨਾਂ ਨੂੰ 1 ਮਹੀਨਾ ਘਰ ਵਿਚ ਹੀ ਆਰਾਮ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਉਹ ਅਕਤੂਬਰ ਵਿਚ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਣਗੇ। ਇਕ ਮਿਲਣੀ ਦੌਰਾਨ ਉਹਨਾਂ ਦੱਸਿਆ ਰੱਬ ਦੀ ਆਪਾਰ ਕਿਰਪਾ ਨੇ ਮੈਨੂੰ ਨਵੀਂ ਜਿੰਦਗੀ ਬਖਸ਼ੀ ਹੈ। ਇਹ ਜਿੰਦਗੀ ਰੱਬ ਦੀ ਮੇਹਰ ਅਤੇ ਇਲਾਕੇ ਦੇ ਲੋਕਾਂ, ਖਾਸਕਰ ਮਲੇਰਕੋਟਲਾ ਦੀ ਆਵਾਮ ਦੀਆਂ ਦੁਆਵਾਂ ਸਦਕਾ ਮਿਲੀ ਹੈ। ਜਿਸਦੇ ਲਈ ਉਹ ਸ਼ਹਿਰ ਦੇ ਇਕ-ਇਕ ਮੈਂਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭ ਦੇ ਸਦਾ ਰਿਣੀ ਰਹਿਣਗੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉਹ ਪੂਰਨ ਤੌਰ ਤੇ ਸਿਹਤਯਾਬ ਨਹੀਂ ਹੋ ਜਾਂਦੇ ਉਦੋਂ ਤੱਕ ਸ਼ਹਿਰ ਵਾਸੀ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹਨ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾਕੇ ਰੱਖਣ ਅਤੇ ਮਾਸਕ ਅਤੇ ਸੈਨੇਟਾਈਜਰ ਦੀ ਵਰਤੋਂ ਜਰੂਰ ਕਰਨ।
ਡਾ. ਸ਼ੱਬੀਰ ਗੱਲਬਾਤ ਕਰਦੇ ਹੋਏ।