3.5 C
United Kingdom
Sunday, March 8, 2026

More

    ਸੁਲਘਦੀ ਧਰਤੀ ਨਾਟਕ ਰਾਹੀਂ ਬਾਦਲ ਮੋਰਚੇ ’ਚ ਸ਼ਾਮਲ ਹੋਣ ਦਾ ਸੱਦਾ

    ਅਸ਼ੋਕ ਵਰਮਾ
    ਬਠਿੰਡਾ,11 ਸਤੰਬਰ। ਭਾਰਤੀ ਕਿਸਾਨ ਯੂਨੀਅਨ  ਉਗਰਾਹਾਂ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਤੀਰਥ ਸਿੰਘ ਦੀ ਅਗਵਾਈ ਵਿੱਚ ਖੇਡੇ ਸੁਲਘਦੀ ਧਰਤੀ ਨਾਟਕ ਦੀ ਪੇਸ਼ਕਾਰੀ ਰਾਹੀਂ ਖੇਤੀ ਆਰਡੀਨੈਂਸਾਂ ਖਿਲਾਫ 15 ਸਤੰਬਰ ਤੋਂ 20 ਸਤੰਬਰ ਤੱਕ ਕੇਂਦਰ ਸਰਕਾਰ ਖਿਲਾਫ ਬਾਦਲ ਵਿਖੇ  ਲਾਏ ਜਾ ਰਹੇ ਮੋਰਚੇ ਦੀ ਤਿਆਰੀ ਲਈ ਬਲਾਕ ਮੌੜ ਦੇ ਪਿੰਡ ਭਾਈ ਬਖਤੌਰ, ਕੋਟਭਾਰਾ, ਬੁਰਜ ਸੇਮਾ, ਮਾੜੀ ਅਤੇ ਜੋਧਪੁਰ ਪਾਖਰ ਪਿੰਡਾਂ ਵਿੱਚ ਰੈਲੀਆਂ ਕੀਤੀਆਂ । ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਦਰਸ਼ਨ ਸਿੰਘ ਮਾਈਸਰਖਾਨਾ, ਭਿੰਦਰ ਸਿੰਘ ਭਾਈ ਬਖਤੌਰ , ਭੋਲਾ ਸਿੰਘ ਮਾੜੀ ਅਤੇ ਗੁਰਮੇਲ ਸਿੰਘ ਬਬਲੀ  ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਹ ਤਿੰਨੇ ਆਰਡੀਨੈਂਸ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਫਸਲਾਂ ਵਪਾਰੀਆਂ ਦੇ ਰਹਿਮੋ ਕਰਮ ਤੇ ਹੋ ਜਾਣਗੀਆਂ । ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਖਰੀਦ ਤੋਂ ਭੱਜ ਕੇ ਵਪਾਰੀਆਂ ਨੂੰ  ਖੁੱਲੀ ਛੁੱਟੀ ਦੇਣ ਨਾਲ ਕਿਸਾਨਾਂ ਦੀ ਲੁੱਟ ਹੋਰ ਤੇਜ ਹੋ ਜਾਵੇਗੀ ।
                            ਉਨਾਂ ਦੋਸ਼ ਲਾਇਆ ਕਿ ਪੰਜਾਬ ਦੇ ਅਕਾਲੀ ਦਲ ਬਾਦਲ ਜੋ ਕਿ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਸਿਰਫ ਆਪਣੇ ਪਰਿਵਾਰ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਕੇਂਦਰ ਸਰਕਾਰ ਵਿੱਚ ਮੰਤਰੀ ਦੀ ਕੁਰਸੀ ਬਚਾਉਣ ਲਈ ਇਹਨਾਂ ਆਰਡੀਨੈਂਸਾਂ ਦਾ ਸਮਰਥਨ ਕਰ ਰਹੀ ਹੈ। ਇਸ ਤੋਂ ਬਿਨਾਂ ਬਿਜਲੀ ਸੋਧ ਕਾਨੂੰਨ ਰਾਹੀਂ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਤੋਂ ਅਧਿਕਾਰ ਖੋਹ ਆਪਣੇ ਹੱਥ ਵਿੱਚ  ਬਿਜਲੀ ਖੇਤਰ ਪੁਰੀ ਤਰਾਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਖੇਤੀ ਮੋਟਰਾਂ ਤੇ ਮਿਲਦੀ ਸਬਸਿਡੀ ਅਤੇ ਖੇਤ ਮਜਦੂਰਾਂ ਨੂੰ ਮਿਲਦੀ ਘਰੇਲੂ ਬਿਜਲੀ ਬਿੱਲਾਂ ਤੇ ਸਬਸਿਡੀ ਖਤਮ ਹੋ ਜਾਵੇ ਅਤੇ ਜਮੀਨ ਸੋਧ ਕਨੂੰਨ ਨੂੰ 2020 ਰਾਹੀ ਕੰਪਨੀਆਂ ਨੂੰ ਜਮੀਨ ਦੇਣ ਦੇ ਕਿਸਾਨਾਂ ਦੀ 80 ਪ੍ਰਸੈਂਟ ਸਹਿਮਤੀ ਦੀ ਸਰਤ ਖਤਮ ਕਰ ਦਿੱਤੀ ਹੈ। ਉਨਾਂ ਕਿਸਾਨਾਂ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ 15 ਸਤੰਬਰ ਤੋਂ ਬਾਦਲ ਵਿਖੇ ਲਾਏ ਜਾ ਰਹੇ ਮੋਰਚੇ ਵਿੱਚ ਵੱਧ ਤੋਂ ਵੱਧ ਪਹੁੰਚਣ ਤਾਂ ਕਿ ਕਿਸਾਨਾਂ-ਮਜਦੂਰਾਂ ਦੇ ਏਕੇ ਅਤੇ ਸੰਘਰਸਾਂ ਦੇ ਨਾਲ ਇਹ ਆਰਡੀਨੈਂਸ ਅਤੇ ਬਿਜਲੀ ਸੋਧ ਕਾਨੂੰਨ ਅਤੇ ਜਮੀਨਾਂ ਸੋਧ ਕਾਨੂੰਨ 2020 ਰੱਦ ਕਰਵਾ ਸਕੀਏ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!