ਦੁੱਖਭੰਜਨ ਰੰਧਾਵਾ
0351920036369
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ |
ਦੱਸ ਮਾਰਦਾ ਏਂ ਕਾਹਤੋਂ ਡਾਕੇ,
ਮੇਰੇ ਤੂੰ ਜਹਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ |
ਤੋੜਿਆ ਨਹੀਂ ਮੈਂ ਕਦੇ,
ਵਾਅਦਾ ਜਿਹੜਾ ਕਰਿਆ |
ਟੁੱਟਿਆ ਜੇ ਵਾਅਦਾ ਮੇਰਾ,
ਤਾਂ ਜਾਣ ਲਈਂ ਮੈਂ ਮਰਿਆ |
ਰੱਖ ਕੇ ਤੂੰ ਵੇਖ ਲਵੀਂ,
ਅੰਗਿਆਰਾ ਮੇਰੀ ਜੁਬਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ |
ਮੈਂ ਰਿੱਝਣੇਂ ਪੈ ਜਾਨਾਂ ਵਾਂ,
ਯਾਦਾਂ ਜਦੋਂ ਆਉਂਦੀਆਂ |
ਤੋੜਦੀਆਂ ਕੱਚ ਵਾਂਗੂ ਤੇ,
ਚੀਰ ਕੇ ਵਿਖਾਉਂਦੀਆਂ |
ਚਾਹੇ ਪੋਰੀ-ਪੋਰੀ ਕੱਟ ਮੇਰੀ,
ਤੂੰ ਟੰਗ ਲੈ ਦੁਕਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ |
ਮੇਰਿਆਂ ਕਿਉ ਚਾਵਾਂ ਉੱਤੇ,
ਪਹਿਰਾ ਲਾ ਕੇ ਰੱਖਦਾ |
ਏਨਾਂ ਮਹਿੰਗਾ ਹੁੰਦਾ ਨਈਂਓ,
ਹੰਝੂ ਮੇਰੀ ਅੱਖ ਦਾ |
ਤੂੰ ਲਾਇਆ ਕਾਹਤੋਂ ਪਹਿਰਾ,
ਰੱਬਾ ਮੇਰੇ ਅਰਮਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ |
ਤੇਰਾ ਦਿੱਤਾ ਪੀਂਦਾ ਹਾਂ,
ਤੇ ਤੇਰਾ ਦਿੱਤਾ ਕੀਤਾ ਏ |
ਆਪਾਂ ਹੋਣਾ ਬਦਨਾਮ ਨਹੀ,
ਬੁੱਲੀਆਂ ਨੂੰ ਸੀਤਾ ਏ |
ਰਹਿਮ ਕਰਿਆ ਤੂੰ ਕਰ,
ਕਦੇ ਏਸ ਇਨਸਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ |
ਕਿਉਂ ਫੁੱਲਾਂ ਨੂੰ ਤੂੰ ਆਖਦਾ,
ਖੁਸ਼ਬੂ ਨਾ ਦੇਣ ਸਾਰੇ |
ਮੈਂ ਵੀ ਬੜੇ ਵੇਖ ਲਏ ਨੇਂ,
ਵਾਅਦੇ ਹੁੰਦੇ-ਹੁੰਦੇ ਲਾਰੇ |
ਹੱਸਣਾਂ ਮੈਂ ਚਾਹਵਾਂ ਤਾਲੇ,
ਲਾ ਨਾ ਮੁਸਕਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ |
ਹੁਣ ਦੇ ਕੇ ਦੱਸੀਂ ਰੱਬਾ,
ਦੁੱਖ ਮੇਰੇ ਯਾਰ ਨੂੰ |
ਫੇਰ ਮੌਤ ਨਾਲ ਖੇਡਦਿਆਂ,
ਤੂੰ ਵੇਖੀਂ ਸਰਦਾਰ ਨੂੰ |
ਅੱਜ ਖਾ ਲਈ ਮੈਂ ਸੌਂਹ,
ਹੱਥ ਰੱਖਕੇ ਕੁਰਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ
ਦੁੱਖਭੰਜਨ ਦੇ ਸਿਰ ਬੜੇ,
ਤੇਰੇ ਉਪਕਾਰ ਨੇਂ |
ਮੋਇਆ ਜਿਉਂਦਾ ਕਰ ਦਿੱਤਾ,
ਮੈਨੂੰ ਉਹਦੇ ਪਿਆਰ ਨੇਂ |
ਚਾਹੇ ਅੱਗ ਨਾਲ ਮੋਹਰਾਂ,
ਲਾ ਲੈ ਜਿਸਮ ਦੇ ਥਾਨ ਤੇ |
ਏਨਾਂ ਕਰਿਆ ਨਾ ਕਰ,
ਰੱਬਾ ਕਹਿਰ ਮੇਰੀ ਜਾਨ ਤੇ