ਰਜਨੀ ਵਾਲੀਆ, ਕਪੂਰਥਲਾ
ਕਦੀ ਤਾਂ ਅੰਦਰ ਫੋਲ ਨੀ ਜਿੰਦੇ,
ਬਹਿ ਕੇ ਰੂਹ ਦੇ ਕੋਲ ਨੀ ਜਿੰਦੇ |
ਦੁਖਦਾ ਏ ਕਿਉਂ ਮਨ ਦਾ ਮੰਦਰ,
ਖਟਕਣ ਕਿਸਦੇ ਬੋਲ ਨੀ ਜਿੰਦੇ |
ਪੈਂਡੇ ਸੁਖਾਲੇ ਸਿੱਧੇ ਨੇ ਰਸਤੇ,
ਹੁਣ ਨਾ ਐਂਵੇ ਡੋਲ ਨੀ ਜਿੰਦੇ |
ਜਿੰਦਗੀ ਦਾ ਤਾਂ ਹਰ ਇੱਕ ਪਲ ਹੀ,
ਬੜਾ ਹੁੰਦਾ ਹੈ ਅਨਮੋਲ ਨੀ ਜਿੰਦੇ |
ਤੂੰ ਖੁਸ਼ਬੂ ਬਣਕੇ ਖਿੱਲਰਿਆ ਕਰ,
ਤੇਰੀ ਖੁਸ਼ਬੋਈ ਪਤ-ਪਤ ਕੋਲ ਨੀ ਜਿੰਦੇ |
ਆਮਦ ਸੁਰਮਈ ਹੋਣ ਵਾਲੀ ਏ,
ਬਾਰ ਦਿਲੇ ਦਾ ਖੋਲ ਨੀ ਜਿੰਦੇ |
ਕਦੇ ਬੇਕਦਰੇ ਦੀ ਕਦਰ ਨਾ ਕਰੀਏ,
ਬੇਕਦਰੇ ਦੇਵਣ ਰੋਲ ਨੀ ਜਿੰਦੇ |
ਨੀਰ ਸਬਰ ਦਾ ਪੀਵਾਂ ਨਿੱਤ ਮੈਂ,
ਬਸ ਮਿਲ ਜਾਏ ਸੁੱਖ ਦੀ ਸੌ਼ਲ ਨੀ ਜਿੰਦੇ |
ਮੈਨੂੰ ਇੱਕ ਖੁਸੀ਼ ਦੇ ਦੋ-ਦੋ ਜਾਣਾਂ,
ਬਣਾਵਾਂ ਮਿੱਠੜੇ ਚੌਲ ਨੀ ਜਿੰਦੇ |
ਹੁੰਦਾ ਜੱਗ ਤੇ ਅੱਤਿਆਚਾਰ ਵੇਖ ਕੇ,
ਮੇਰਾ ਖੂਨ ਜਾਂਦਾ ਈ ਖੌਲ ਨੀ ਜਿੰਦੇ |
ਹੁਣ ਸੜਕਾਂ ਤੇ ਆਵਾਜਾਈ ਵੱਧ ਗਈ,
ਖੁੱਲ ਗਏ ਥਾਂ-ਥਾਂ ਪਲਾਜੇ ਟੋਲ ਨੀ ਜਿੰਦੇ |
ਰਜਨੀ ਤਾਂ ਜਾਣੇ ਸਭ ਕੁਝ ਫਿਰ ਵੀ,
ਬਸ ਬਣੀ ਰਹੇ ਅਣਭੋਲ ਨੀ ਜਿੰਦੇ |