12 C
United Kingdom
Monday, June 8, 2026

More

    ਅੰਦਰ ਝਾਤੀ ਮਾਰ

    ਰਜਨੀ ਵਾਲੀਆ, ਕਪੂਰਥਲਾ
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |
    ਉਗਲ ਨੂੰ ਚੱਕਣ ਤੋਂ ਪਹਿਲਾਂ ਤੂੰ,
    ਆਪਣਾ ਵੇਖ ਲੈ ਕੀ ਕਿਰਦਾਰ |
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |

    ਕਿਸੇ ਦੀ ਜਿੱਤ ਦੇ ਉੱਤੇ,
    ਤੈਨੂੰ ਖੁਸ਼ ਹੋਣਾ ਤਾਂ ਆਉਂਦਾ ਨਹੀਂ |
    ਦਿਲ ਦਾ ਦਰਦ ਉਹ ਬਣਕੇ ਰਹਿ,
    ਜਾਏ ਕਦੇ ਕਿਸੇ ਥੀਂ ਭਾਉਂਦਾ ਨਹੀਂ |
    ਹਰ ਵਾਰੀ ਤੂੰ ਜਿੱਤਦਾ-ਜਿੱਤਦਾ,
    ਕਿਉਂ ਆਪੇ ਹੀ ਜਾਨੈ ਹਾਰ |
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |

    ਅਾਪਣੇ ਅਾਪ ਨੂੰ ਜਿਹੜਾ ਬੰਦਾ,
    ਸਭ ਤੋਂ ਉੱਤਮ ਗਿਣਦਾ ਏ |
    ਹੋਵੇ ਰੇਤਾ ਬਿਨ ਸੀਮੇਂਟ ਦੇ,
    ਫਿਰ ਵੀ ਖੁਦ ਨੂੰ ਚਿਣਦਾ ਏ |
    ਅਸਲ ਚ ਉੱਤਮ ਹੁੰਦਾ ਨਹੀਂ,
    ਓ ਹੁੰਦੈ ਊਣਾਂ ਤੇ ਬੇਕਾਰ |
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |

    ਸਬਰ ਸੰਤੋਖ ਸਕੂਨ ਕਿਸੇ ਦੇ,
    ਉੱਪਰ ਹੈ ਜੋ ਮਾਰਦਾ ਡਾਕੇ |
    ਡਾਢਾ ਡਾਢੇ ਉਸਨੂੰ ਵਖਤ ਚ,
    ਪਾਵੇ ਕਟਵਾ ਦੇਂਦਾ ਏ ਫਾਕੇ |
    ਉਸਦੇ ਪੈਰਾਂ ਹੇਠ ਸਦਾ ਹੀ,
    ਮੱਚਦੇ ਨੇ ਅੰਗਿਆਰ |
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |

    ਦਿਲ ਬੂਰ ਪੈਣ ਤੋਂ ਪਹਿਲਾਂ,
    ਜਿਸਦਾ ਫਲ ਖਾਵਣ ਨੂੰ ਲੋਚੇ |
    ਉਹ ਬਸ ਅਾਪਣਾਂ ਫਾਇਦਾ ਤੱਕੇ,
    ਨਾ ਕਦੇ ਹੋਰ ਕਿਸੇ ਦਾ ਸੋਚੇ |
    ਜਿਸਦੇ ਦਿਲ ਵਿੱਚ ਨਫਰਤ ਹੋਵੇ,
    ਹੁੰਦਾ ਨਹੀਂ ਹੋਰਾਂ ਲਈ ਸਤਿਕਾਰ |
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |

    ਜਿਸਦੀ ਨਜਰੇ ਪੈਸਾ ਹੀ ਬਸ,
    ਉਸ ਲਈ ਹੁੰਦਾ ਹੈ ਭਗਵਾਨ |
    ਜਿਸ ਨੂੰ ਇਨਸਾਨ ਦੀ ਕਦਰ ਨਹੀਂ,
    ਦੱਸੋ ਉਹ ਕਾਹਦਾ ਇਨਸਾਨ |
    ਜਿਸਨੂੰ ਧੋਖਾ ਹੀ ਬਸ ਦੇਣਾ,
    ਆਉਂਦਾ ਏ ਹਰ ਵਾਰ |
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |

    ਰੱਬ ਗੁਰਬਤ ਵਿੱਚੋਂ ਕੱਢ ਦੇਂਦਾ ਏ,
    ਰਜਨੀ ਹੋਵਣ ਜੇ ਨੀਯਤਾਂ ਸੱਚੀਆਂ |
    ਘਰ ਨਹੀਂ ਉਹ ਸਲਾਮਤ ਰਹਿੰਦੇ,
    ਨੀਹਾਂ ਹੋਵਣ ਜਿੰਨਾਂ ਦੀਆਂ ਕੱਚੀਅਾਂ |
    ਸੁੱਖ ਦੇਵਣ ਵਾਲਾ ਤੂੰ ਰੱਬਾ,
    ਤੂੰ ਵੀ ਸੁਖੀ ਵੱਸੇਂ ਕਰਤਾਰ |
    ਕਿਸੇ ਦੇ ਐਬ ਗਿਣਨ ਤੋਂ ਪਹਿਲਾਂ,
    ਤੂੰ ਆਪਣੇਂ ਅੰਦਰ ਝਾਤੀ ਮਾਰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!