ਦੁੱਖਭੰਜਨ ਰੰਧਾਵਾ
0351920036369
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |
ਤੇਰੇ ਸਾਹਾਂ ਚ ਸਾਹ ਤੇਰੇ,
ਵਿੱਚ ਮੇਰੀ ਜਾਨ ਏ |
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |
ਤੂੰ ਹੀ ਮੇਰੀ ਹੋਂਦ ਏਂ,
ਤੇ ਤੂੰ ਹੀ ਮੇਰਾ ਪੰਧ ਨੀਂ |
ਢਾਹ ਕੇ ਮੈਂ ਸੁੱਟ ਦੇਣੀਂ,
ਹੋਈ ਜੇ ਕੋਈ ਕੰਧ ਨੀਂ |
ਸਿਰ ਦਾ ਤੂੰ ਤਾਜ ਤੇਰੇ,
ਨਾਲ ਹੀ ਤਾਂ ਸ਼ਾਨ ਏ |
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |
ਮੈਂ ਹਨੇਰੀਆਂ ਦੇ ਵਿੱਚ,
ਉਹ ਦੀਵਾ ਹਾਂ ਜੋ ਬਲਦੈ |
ਮੈਂ ਵਹਿੰਦਾ ਹੋਇਆ ਵਹਿਣ,
ਜੋ ਤੇਰੇ ਵਿੱਚ ਰਲਦੈ |
ਮੈਂ ਬੁਝਦਾ ਨਹੀਂ ਕਦੇ ਚਾਹੇ,
ਆ ਜਾਵੇ ਤੁਫਾਨ ਏ |
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |
ਮੈਂ ਭੱਠ ਵਾਲਾ ਸੇਕ ਜਿਹੜਾ,
ਆਂਦਰਾਂ ਨੂੰ ਲਗਦਾ |
ਮੈਂ ਓ ਚਿਰਾਗ ਜਿਹੜਾ,
ਬੁਝ ਕੇ ਵੀ ਜਗਦਾ |
ਜਿੰਦੇ ਮੇਰੀ ਸੱਚ ਜਾਣੀਂ,
ਤੇਰੇ ਨਾਲ ਈ ਪਹਿਚਾਨ ਏ |
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |
ਮੈਂ ਵੱਤਰ ਤੋਂ ਖੁੰਝਿਆ ਤੇ,
ਹੋਈ ਨਾ ਫਸਲ ਨੀ |
ਮੈਂ ਕੌਡੀਆਂ ਦਾ ਕੀੜਾ,
ਮੇਰਾ ਏਹੋ ਹੈ ਅਸਲ ਨੀ |
ਮੇਰੇ ਬੱਝੇ ਸਬਰ ਦੀ,
ਹੋਈ ਪਈ ਭਾਨ ਏ |
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |
ਤੂੰ ਪੀਂਘ ਮੇਰੀ ਤੇਰੇ ਤੇ ,
ਹੁਲਾਰੇ ਲੈਣੇਂ ਸਿੱਖ ਲਏ |
ਮੈਂ ਨਾਂ ਤੇਰੇ ਦੇ ਸ਼ਬਦ,
ਦੇ ਅਰਥ ਵੀ ਲਿਖ ਲਏ |
ਮੇਰਾ ਮਨ ਲੋਚੇ ਤੈਨੂੰ,
ਤੇ ਦਿਲ ਵੀ ਹੈਰਾਨ ਏ |
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |
ਨੀ ਦਿੱਤਾ ਏ ਜੋ ਤੈਨੂੰ,
ਆਪਾਂ ਕੌਲ ਪੂਰਾ ਕਰਨਾ |
ਤੇਰੇ ਲਈ ਫੂਕ ਦੇਣਾ ਖੁਦ,
ਨੂੰ ਤੇ ਪੈ ਜਾਏ ਭਾਵੇਂ ਮਰਨਾ |
ਤੂੰ ਤਾਂ ਦੁੱਖਭੰਜਨ ਲਈ,
ਹੀਰਿਆਂ ਦੀ ਖਾਨ ਏ |
ਜਨਮਾਂ ਤੋਂ ਸਾਡਾ ਜਿੰਦੇ,
ਤੇਰੇ ਚ ਧਿਆਨ ਏ |