7.9 C
United Kingdom
Saturday, March 7, 2026

More

    ਅਰੂਸਾ ਦੇ ਪੰਜਾਬ ’ਚ ਠਹਿਰਨ ਦਾ ਮੁੱਦਾ ਸੰਸਦ ’ਚ ਉਠਾਏਗੀ ਆਪ-ਭਗਵੰਤ ਮਾਨ

    ਅਸ਼ੋਕ ਵਰਮਾ
    ਬਠਿੰਡਾ, 7 ਸਤੰਬਰ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਹੈ ਕਿ ਉਹ ਪਾਕਿਸਤਾਨ ਦੀ ਨਾਗਰਿਕ ਤੇ ਕੈਪਟਨ ਦੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਹੈਸੀਅਤ ਵਿਚ ਪੰਜਾਬ ਦੇ ਮਾਮਲਿਆਂ ਵਿਚ ਕਥਿਤ ਦਖਲਅੰਦਾਜੀ ਕਰਨ ਲਈ ਪੰਜਾਬ ਵਿਚ ਰਹਿਣ ਦੀ ਇਜਾਜਤ ਦਿੱਤੀ ਹੈ, ਇਸ ਦੀ ਜਾਂਚ ਲਈ ਉਹ ਇਹ ਮੁੱਦਾ ਪਾਰਲੀਮੈਂਟ ਵਿਚ ਮੁੱਦਾ । ਮਾਨ ਨੇ ਕਿਹਾ ਕਿ ਉਹ ਸੰਸਦ ‘ਚ ਪੁੱਛਣਗੇ ਕਿ ਅਰੂਸਾ ਆਲਮ ਦਾ ਵੀਜ਼ਾ ਵਾਰ-ਵਾਰ ਕੌਣ ਵਧਾ ਰਿਹਾ ਹੈ ਅਤੇ ਇਹ ਕਿਵੇਂ ਹੋ ਰਿਹਾ ਹੈ। ਮਾਨ ਨੇ ਅਰੂਸਾ  ਅਤੇ ਕੇਪਟਨ ਅਮਰਿੰਦਰ ਸਿੰਘ ਦੀ ਦੋਸਤੀ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਮੁੱਖ ਮੰਤਰੀ ’ਤੇ ਅਰੂਸਾ ਆਲਮ ਦਾ ਨਾਮ ਲੈ ਕੇ ਪਲਟਵਾਰ ਕੀਤੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਨੂੰ ਕਰੋਨਾ ਮਹਾਮਾਰੀ ਉੱਤੇ ਕਾਬੂ ਪਾਉਣ ’ਚ ਬੁਰੀ ਤਰਾਂ ਫਲਾਪ ਸਰਕਾਰ ਦੱਸਿਆ।
                      ਉਨਾਂ ਆਖਿਆ ਕਿ ਕੈਪਟਨ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦੇਸ਼ ਧਰੋਹੀ ਹੋਣ ਦਾ ਦੋਸ਼ ਲਾ ਰਹੇ ਹਨ ਜਦੋਂਕਿ ਉਨਾਂ ਨੇ ਖੁਦ ਭਾਰਤ ਦੇ ਸਭ ਤੋਂ ਵਿਰੋਧੀ ਦੇਸ਼ ਪਾਕਿਸਤਾਨ ਦੀ ਔਰਤ ਨੂੰ ਪੰਜਾਬ ’ਚ ਠਹਿਰਾਇਆ ਹੋਇਆ ਹੈ। ਸ੍ਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹੱਕ ਹੈ ਕਿ ਉਹ ਪੰਜਾਬ ਦੇ ਮਸਲਿਆਂ ਬਾਰੇ ਬੋਲਣ ਪਰ ‘ਰਾਜਾ ਸਾਹਿਬ’ ਇਹ ਦੱਸਣ ਕਿ ਵਿਰੋਧੀ ਮੁਲਕ ਪਾਕਿਸਤਾਨ ਦੀ ਨਾਗਰਿਕ ਨੂੰ ਪੰਜਾਬ ਸਰਕਾਰ ਵਿਚ ਕਿਸ ਹੈਸੀਅਤ ਵਿਚ ਦਖਲਅੰਦਾਜੀ ਕਰਵਾ ਰਹੇ ਹਨ।  ਮਾਨ ਨੇ ਪੰਜਾਬ ‘ਚ ਬੇਕਾਬੂ ਹੋਏ ਕੋਰੋਨਾ ਅਤੇ ਦਿਨ-ਬ-ਦਿਨ ਵੱਧ ਰਹੀ ਮੌਤਾਂ ਦੀ ਗਿਣਤੀ ਲਈ ਸਿੱਧਾ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ, ਅੱਜ ਪੰਜਾਬ ’ਚ ਕੋਰੋਨਾ ਭਿਅੰਕਰ ਰੂਪ ਧਾਰ ਗਿਆ ਹੈ।’’ਮਾਨ ਨੇ ਕਿਹਾ ਕਿ ਸਾਡੇ (ਆਪ) ਲਗਾਤਾਰ ਹਲੂਣਿਆਂ ਨਾਲ ਹੁਣ ਸਰਕਾਰ ਨੂੰ ਇਕਾਂਤਵਾਸ ਕੀਤੇ ਮਰੀਜ਼ਾਂ ਦੇ ਪਰਿਵਾਰਾਂ ਲਈ ਰੋਟੀ ਅਤੇ ਆਪਣੇ ਭੁੱਲੇ-ਵਿੱਸਰੇ ਪਟਿਆਲਾ  ਹਲਕੇ ਦਾ ਖ਼ਿਆਲ ਆ ਗਿਆ। ਅਸਲ ਗੱਲ ਇਹ ਹੈ ਕਿ ਫ਼ਿਕਰ ਲੋਕਾਂ ਦਾ ਨਹੀਂ ਆਪਣੀ ਤੇਜ਼ੀ ਨਾਲ ਖਿਸਕਦੀ ਜਾ ਰਹੀ ਸਿਆਸੀ ਜ਼ਮੀਨ ਦਾ ਹੈ।’’
    ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ‘ਚ ਲੋਕਾਂ ਅਤੇ ਸਰਕਾਰ ਦੀ ਮਦਦ ਲਈ ‘ਆਪ’ ਵੱਲੋਂ ਦੇਸ਼ ਭਰ ‘ਚ ਸ਼ੁਰੂ ਕੀਤੀ ਆਕਸੀਮੀਟਰ ਮੁਹਿੰਮ ਖ਼ਿਲਾਫ਼ ਮੁੱਖ ਮੰਤਰੀ ਅਤੇ ਕਾਂਗਰਸੀਆਂ ਦੇ ਕੂੜ ਪ੍ਰਚਾਰ ਨੂੰ ਸਿਰੇ ਦੀ ਬੌਖਲਾਹਟ ਦੱਸਦਿਆਂ ਕਿਹਾ ਕਿ ਇੱਕ ਪਾਸੇ ਰਾਜਾ ਸਾਹਿਬ ਕੋਰੋਨਾ ਜਾਂਚ ‘ਚ ਆਕਸੀਮੀਟਰਾਂ ਨੂੰ ਬੇਲੋੜਾ ਦੱਸ ਰਹੇ ਹਨ, ਦੂਜੇ ਪਾਸੇ ਖ਼ੁਦ (ਮੁੱਖ ਮੰਤਰੀ) 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦੇ ਰਹੇ ਹਨ। ਮਾਨ ਮੁਤਾਬਿਕ ਦਿੱਲੀ ‘ਚ ਅਰਵਿੰਦ ਕੇਜਰੀਵਾਲ ਨੇ ਕੋਰੋਨਾ ‘ਤੇ ਫ਼ਤਿਹ ਪਾਉਣ ਲਈ ਸਾਰੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਕੋਲੋਂ ਇਹ ਕਹਿੰਦਿਆਂ ਬਿਨਾ ਕਿਸੇ ਝਿਜਕ ਦੇ ਮਦਦ ਮੰਗੀ ਕਿ ਕੋਰੋਨਾ ਵਿਰੁੱਧ ਸਭ ਨੂੰ ਇੱਕਜੁੱਟ ਹੋ ਕੇ ਲੜਨਾ ਪਵੇਗਾ।
    ਭਗਵੰਤ ਮਾਨ ਨੇ ਪੰਜਾਬ ਦੇ ਬੇਕਾਬੂ ਹਾਲਤਾਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤਾਇਨਾਤ ਕੀਤੀਆਂ ਜਾ ਰਹੀਆਂ ਟੀਮਾਂ ਬਾਰੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਕੰਮੇ ਪ੍ਰਬੰਧਾਂ ਅਤੇ ਤਰਸਯੋਗ ਹਸਪਤਾਲਾਂ ਬਾਰੇ ਅਸੀਂ (ਆਪ) ਜੋ ਮਹੀਨਿਆਂ ਤੋਂ ਕਹਿ ਰਹੇ ਹਾਂ ਕੇਂਦਰ ਨੇ ਉਸ ‘ਤੇ ਮੋਹਰ ਲਗਾ ਦਿੱਤੀ ਹੈ। ਕੀ ਮੁੱਖ ਮੰਤਰੀ ਹੁਣ ਕੇਂਦਰੀ ਟੀਮਾਂ ਦੀ ਮਦਦ ਵੀ ਕਬੂਲ ਨਹੀਂ ਕਰਨਗੇ? ਜਦਕਿ ਕੌਮੀ ਪੱਧਰ ‘ਤੇ ਕੋਰੋਨਾ ਨਾਲ ਮੌਤ ਦੀ ਦਰ 3.36 ਫ਼ੀਸਦੀ ਤੋਂ ਘੱਟ ਕੇ 1.81 ਫ਼ੀਸਦੀ ਰਹਿ ਗਈ ਹੈ, ਜਦਕਿ ਇਸ ਦੌਰਾਨ ਪੰਜਾਬ ‘ਚ ਇਹ ਦਰ ਵਧ ਕੇ 2.64 ਫ਼ੀਸਦੀ ‘ਤੇ ਪਹੁੰਚ ਗਈ ਹੈ।  ਭਗਵੰਤ ਮਾਨ ਨੇ ਧਰਮਸੌਤ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਨ ਅਤੇ ਜ਼ਹਿਰੀਲੀ ਸ਼ਰਾਬ ਦੇ ਸੌਦਾਗਰਾਂ ਤੇ  302 ਦੇ ਮੁਕੱਦਮੇ ਦਰਜ ਕਰਨ ਦੀ ਮੰਗ ਵੀ ਕੀਤੀ।
    ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਹਰੇਕ ਪਿੰਡ ‘ਚੋਂ ਘੱਟੋ-ਘੱਟ ਇੱਕ ਆਕਸੀਜਨ ਜਾਂਚ ਕੇਂਦਰ ਖੋਲਿਆ ਜਾ ਰਿਹਾ ਹੈ। ਜਿੱਥੇ ਆਕਸੀਜਨ ਜਾਂਚਣ ਵਾਲੇ ‘ਆਕਸੀ ਮਿੱਤਰ’ (‘ਆਪ’ ਵਲੰਟੀਅਰ) ਨੂੰ ਪੂਰੀ ਤਰਾਂ ਟਰੇਂਡ ਕਰਕੇ ਬਿਠਾਇਆ ਜਾਵੇਗਾ। ਅੱਠ ਲੋਕ ਸਭਾ ਹਲਕਿਆਂ ‘ਚ ਟਰੇਨਿੰਗ ਸ਼ੁਰੂ ਹੋ ਚੁੱਕੀ ਹੈ। ਕਿੱਟਾਂ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਹਰ ਕਿੱਟ ‘ਚ ਆਕਸੀਮੀਟਰ ਸੈਨੀਟਾਇਜਰ, ਗਲੱਬਜ਼, ਮਾਸਕ ਅਤੇ ਕੋਰੋਨਾ ਤੋਂ ਬਚਾਅ ਲਈ ਮਾਹਿਰਾਂ ਵੱਲੋਂ ਲਿਖੇ ਗਏ ਪੈਂਫ਼ਲਿਟ ਵੀ ਸ਼ਾਮਲ ਹਨ। ਇਸ ਮੌਕੇ ਨਵਦੀਪ ਜੀਦਾ, ਨੀਲ ਗਰਗ, ਅੰਮਿ੍ਰਤ ਲਾਲ ਅਗਰਵਾਲ, ਮਹਿੰਦਰ ਸਿੰਘ ਆਦਿ ਹਾਜਰ ਸਨ।

                     ਜਾਖੜ ਨੂੰ ਦਿੱਤੀ ਚੁਣੌਤੀ
    ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਕਸੀਮੀਟਰ ਦੀ ਕੀਮਤ 5 ਰੁਪਏ ਦੱਸੇ ਜਾਣ ‘ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਕਾਂਗਰਸ ਜਮਾਤ ਨੂੰ ਆਕਸੀਮੀਟਰ ਦੀ ਕੀਮਤ ਨਹੀਂ ਪਤਾ ਉਸ ਨੂੰ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਦਾ ਕਿਵੇਂ ਅੰਦਾਜ਼ਾ ਹੋ ਸਕਦਾ ਹੈ। ਮਾਨ ਨੇ ਜਾਖੜ ਨੂੰ ਚੁਨੌਤੀ ਦਿੱਤੀ ਕਿ ਪੰਜਾਬ ਦੇ ਲੋਕਾਂ ਲਈ 5 ਰੁਪਏ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋਂ ਇੱਕ ਲੱਖ ਆਕਸੀਮੀਟਰ ਅੱਜ ਹੀ ਬੁੱਕ ਕਰਕੇ ਡਿਲਿਵਰੀ ਦੇ ਦੇਣ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!