ਰਜਨੀ ਵਾਲੀਆ, ਕਪੂਰਥਲਾ
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ |
ਉਸਦੀਆ ਜਦੋ ਸੇਵਾਵਾਂ ,
ਬਦਲੇ ਮਿਲਦਾ ਏ ਸਨਮਾਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ |
ਵੱਡੀ ਗੱਲ ਜਦ ਬਾਬਲ ਮੈਨੂੰ,
ਸੀ ਪੜਨੇ ਪਾਇਆ |
ਕਿੱਥੇ ਲੱਗਣਾਂ ਕੀ ਮੈਂ ਕਰਨਾ,
ਇਲਮ ਉਦੋਂ ਸੀ ਆਇਆ |
ਮੇਰਾ ਬਾਬਲ ਸੀ ਮੇਰੇ ਲਈ,
ਸਖੀਓ ਨੀ ਭਗਵਾਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ |
ਵਿਦਿਆ ਦੇਵੀ ਦਾ ਮੈਂ ਦੱਸਿਓ,
ਕਿਵੇਂ ਲਾਹਵਾਂਗੀ ਕਰਜਾ |
ਗੁਰੂਆਂ ਵਰਗਾ ਦਿੱਤਾ ਦਾਤੀ,
ਅਧਿਆਪਕ ਦਾ ਦਰਜਾ |
ਮੈਨੂੰ ਲਗਦੇ ਮੇਰੇ ਵਿਦਿਆਰਥੀ,
ਮੇਰੀ ਹੀ ਸੰਤਾਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ |
ਮੈਂ ਤੇ ਮੇਰਾ ਵੀਰਾ ਦੋਵੇਂ,
ਕਰਦੇ ਹਾਂ ਸੇਵਾਵਾਂ |
ਬੱਚਿਆਂ ਦੇ ਅਸੀਂ ਕੰਮ,
ਆ ਜਾਂਦੇ ਲੈਂਦੇ ਖੂਬ ਦੁਆਵਾਂ |
ਮੇਰੀ ਤੇ ਮੇਰੇ ਵੀਰ ਦੋਵਾਂ ਦੀ,
ਜੱਗੋਂ ਵੱਖਰੀ ਏ ਸਾਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ |
ਮਾਂ ਮੇਰੀ ਦੀਆਂ ਦਿ਼ੱਤੀਆਂ ਮੱਤਾਂ,
ਕੰਮ ਸਦਾ ਹੀ ਆਈਆਂ |
ਅੰਦਰ ਦੁਖੇ ਜਾਂ ਬਾਹਰ ਦੁਖਦਾ,
ਬਣਦੀਆਂ ਰਹਿਣ ਦਵਾਈਆਂ |
ਆਪਣੀ ਹੀ ਮਿਹਨਤ ਦੇ ਵੱਲ,
ਮੈਂ ਦੇਂਦੀ ਰਵਾਂ ਧਿਆਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ |
ਪਰਬਤ ਨਾਲੋਂ ਵੱਡਾ ਜਿਗਰਾ,
ਤੇ ਨਿਰਮਲ ਮੇਰੀ ਬਾਣੀਂ |
ਮੈਂ ਕਰਮਾਂ ਵਾਲੀ ਜਿਸਨੇ ਪੀਤਾ,
ਪੰਜ ਦਰਿਆਵਾਂ ਦਾ ਪਾਣੀਂ |
ਪੜਦੇ ਨੇ ਜੋ ਉੱਤਮ ਬਣਦੇ,
ਜੱਗ ਦੇ ਵਿੱਚ ਵਿਦਵਾਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ
ਮੈਂ ਆਪਣੀ ਮਿਹਨਤ ਕਰਦੀ ਹਾਂ,
ਤੇ ਫਲ ਦੇਂਦਾ ਏ ਭਗਵਾਨ |
ਆਪਣਾ ਸਭ ਤੋਂ ਵਧੀਆ ਦੇਣ ਲਈ,
ਲੜਾ ਦਿਆਂ ਮੈਂ ਜਾਨ |
ਮਿਹਨਤ ਲਈ ਸਨਮਾਨ ਮਿਲੇ ਤਾਂ,
ਬਣ ਜਾਵੇ ਪਹਿਚਾਣ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ
ਕੋਈ ਮੰਦਰ,ਕੋਈ ਗੁਰੂਦਵਾਰੇ,
ਕੋਈ ਜਾਨਾਂ ਉਁਤੇ ਲੁਟਾਵੇ |
ਜੋ ਨੇਕੀ ਕਰਦੇ ਉਹਨਾਂ ਨੂੰ,
ਮਾਲਕ ਵੇਖਣ ਆਵੇ |
ਜਿਸਨੂੰ ਜਿੱਥੇ ਚੰਗਾ ਲਗਦਾ,
ਉਥੇ ਹੀ ਕਰਦਾ ਦਾਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ
ਰਜਨੀ ਜਾਣੇਂ ਜਾਂ ਮਿਹਨਤ ਉਸਦੀ,
ਉਹ ਏਥੇ ਕਿੱਦਾਂ ਆਈ |
ਮਾਲਕ ਨੇਂ ਅੱਜ ਨਾ ਬਣਾਇਆ,
ਤੇ ਵੇਖੇ ਕੁੱਲ ਲੁਕਾਈ |
ਮੈਨੂੰ ਫਰਕ ਨਹੀਂ ਕਦੇ ਜਾਪਿਆ,
ਵਿੱਚ ਗੀਤਾ ਅਤੇ ਕੁਰਾਨ |
ਵੱਡਾ ਉਦੋਂ ਹੋ ਜਾਂਦਾ ਏ,
ਦੁਨੀਆਂ ਤੇ ਇਨਸਾਨ |