19.8 C
United Kingdom
Sunday, September 6, 2026

More

    ਗੱਲਬਾਤ ਦੇ ਸੱਦੇ ਪਿੱਛੋਂ ਡੀਜੀਪੀ ਦਫ਼ਤਰ ਅੱਗੇ ਲਾਉਣ ਵਾਲਾ ਧਰਨਾ ਮੁਲਤਵੀ

    ਅਸ਼ੋਕ ਵਰਮਾ
    ਬਠਿੰਡਾ,5 ਸਤੰਬਰ । ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਅਤੇ ਇਸਤਰੀ ਤੇ ਬਾਲ ਭਲਾਈ ਸੰਸਥਾ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗੱਲਬਾਤ ਦੇ ਸੱਦੇ ਉਪਰੰਤ ਚੰਡੀਗੜ ਵਿਖੇ ਡੀਜੀਪੀ ਦਫ਼ਤਰ ਦੇ ਅੱਗੇ 7 ਸਤੰਬਰ ਨੂੰ ਦਿੱਤਾ ਜਾਣਾ ਵਾਲਾ ਰੋਸ ਧਰਨਾ ਇਕ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਧਰਨਾ ਪੰਜਾਬ ਦੀਆਂ ਅਨੇਕਾਂ ਔਰਤਾਂ ਉਪਰ ਹੋ ਰਹੇ ਅੱਤਿਆਚਾਰ ਅਤੇ ਘਰੇਲੂ ਹਿੰਸਾ ਦੇ ਖਿਲਾਫ਼ ਦੇਣ ਦਾ ਫੈਸਲਾ ਕੀਤਾ ਗਿਆ ਸੀ।  ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਨੂੰ ਪੰਜਾਬ ਸਰਕਾਰ ਨੇ ਗੱਲਬਾਤ ਕਰਨ ਲਈ ਸੱਦਾ ਪੱਤਰ ਭੇਜਿਆ ਹੈ ਅਤੇ 7 ਸਤੰਬਰ ਨੂੰ ਚੰਡੀਗੜ ਵਿਖੇ ਬੁਲਾਇਆ ਹੈ। ਉਨਾਂ ਕਿਹਾ ਕਿ ਜੇਕਰ ਇਸ ਗੱਲਬਾਤ ਦੌਰਾਨ ਕੋਈ ਮਸਲਾ ਹੱਲ ਨਾ ਹੋਇਆ ਤੇ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਨਾ ਮਿਲਿਆ ਤਾਂ ਫਿਰ ਤੌਂ  ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!