ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ
ਬਠਿੰਡਾ ਦੀਆਂ ਸੜਕਾਂ ਅਤੇ ਗਲੀਆਂ ’ਚ ਪੈਦਲ ਤੁਰੇ ਜਾਂਦੇ ਰਾਹਗੀਰਾਂ ਤੋਂ ਮੋਬਾਇਲ ਖੋਹਣ ਅਤੇ ਖੋਹੇ ਹੋਏ ਮੋਬਾਇਲ ਅੱਗੇ ਖ੍ਰੀਦਣ ਵਾਲਿਆਂ ਸਮੇਤ ਸੱਤ ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਬਠਿੰੰਡਾ ਪੁਲਿਸ ਨੇਂ ਵੱਖ-ਵੱਖ ਕੰਪਨੀਆਂ ਦੇ 35 ਮੋਬਾਇਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਸਮਾਨ ਬਰਾਮਦ ਹੋਣ ਆਸ ਪ੍ਰਗਟਾਈ ਹੈ। ਵੇਰਵਿਆਂ ਮੁਤਾਬਿਕ ਸ਼ਹਿਰ ’ਚੋਂ ਪੈਦਲ ਜਾਂਦੇ ਰਾਹਗੀਰਾਂ ਤੋਂ ਮੋਬਾਇਲ ਖੋਹਣ ਦੇ ਪਿਛਲੇ ਮਹੀਨਿਆਂ ਦੌਰਾਨ ਕਾਫੀ ਮਾਮਲੇ ਸਾਹਮਣੇ ਆਏ ਸੀ ਪੁਲਿਸ ਵੱਲੋਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਸੀ ਕੱਲ ਡੀਐਸਪੀ ਸਿਟੀ-1 ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ’ਚ ਇੰਸਪੈਕਟਰ ਦਵਿੰਦਰ ਸਿੰਘ ਮੁਖੀ ਥਾਣਾ ਕੋਤਵਾਲੀ ਦੀ ਪੁਲਿਸ ਟੀਮ ਨੇ ਵੱਖ-ਵੱਖ ਥਾਵਾਂ ਤੋਂ ਮੋਬਾਇਲ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਡੀਐਸਪੀ ਗੁਰਜੀਤ ਸਿੰਘ ਰੋਾਮਣਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 2 ਸਤੰਬਰ ਨੂੰ ਦਰਜ਼ ਹੋਏ ਮੁੱਕਦਮੇ ਤਹਿਤ ਤਫ਼ਤੀਸ਼ ਦੌਰਾਨ ਸੰਤਰਾਮ ਪੁੱਤਰ ਪੂਰਨ ਚੰਦ ਵਾਸੀ ਗੁਰੂ ਨਾਨਕ ਸਕੂਲ ਦੇ ਬੈਕ ਸਾਈਡ ਕੋਠੇ ਅਮਰਪੁਰਾ ਬਠਿੰਡਾ, ਸੰਦੀਪ ਕੁਮਾਰ ਪੁੱਤਰ ਰਾਜੂ ਵਾਸੀ ਗਲੀ ਨੰਬਰ 2 ਕੋਠੇ ਅਮਰਪੁਰਾ ਬਠਿੰਡਾ ਅਤੇ ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 4 ਹਰਦੇਵ ਨਗਰ ਬਠਿੰਡਾ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਕੋਲੋਂ ਖੋਹੇ ਗਏ 10 ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ ਬਰਾਮਦ ਕੀਤੇ ਗਏ ਡੀਐਸਪੀ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਉਪਰੋਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਨਾਂ ਤਿੰਨਾਂ ਨੇ ਬਠਿੰਡਾ ਸ਼ਹਿਰ ’ਚ ਪਿਛਲੇ 5-6 ਮਹੀਨਿਆਂ ਤੋਂ ਵੱਖ-ਵੱਖ ਥਾਵਾਂ ’ਤੇ ਪੈਦਲ ਜਾਂਦੇ ਰਾਹਗੀਰਾਂ ਤੋਂ ਕਰੀਬ 35-40 ਮੋਬਾਇਲ ਖੋਹਣ ਦੀਆਂ ਵਾਰਦਾਤਾਂ ਕੀਤੀਆਂ ਸੀ ਇਨਾਂ ਵਿਅਕਤੀਆਂ ਨੇ ਅੱਗੇ ਮੰਨਿਆ ਕਿ ਉਹ ਖੋਹੇ ਹੋਏ ਮੋਬਾਇਲ ਫੋਨ ਰਵੀ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਗਲੀ ਨੰਬਰ 5 ਬਾਬਾ ਦੀਪ ਸਿੰਘ ਨਗਰ ਬਠਿੰਡਾ, ਦੀਪਕ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਗਲੀ ਰਾਧਾ ਕਿ੍ਰਸ਼ਨਾ ਮਹਿਣਾ ਚੌਂਕ ਬਠਿੰਡਾ, ਜਸਵਿੰਦਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਭਾਗੂ ਰੋਡ ਬਠਿੰਡਾ ਅਤੇ ਜਗਦੀਪ ਸਿੰਘ ਉਰਫ ਜੱਗਾ ਪੁੱਤਰ ਬੀਰ ਸਿੰਘ ਵਾਸੀ ਪਿੰਡ ਬੀਬੀ ਵਾਲਾ ਬਠਿੰਡਾ ਨੂੰ ਬਿਨਾਂ ਡੱਬੇ, ਬਿਨਾਂ ਬਿੱਲ ਸਸਤੇ ਭਾਅ ਵੇਚੇ ਹਨ ਪੁਲਿਸ ਨੇ ਇਹ ਮੋਬਾਇਲ ਖ੍ਰੀਦਣ ਵਾਲੇ ਚਾਰੇ ਵਿਅਕਤੀਆਂ ਨੂੰ ਵੀ ਮਾਮਲੇ ’ਚ ਨਾਮਜ਼ਦ ਕਰਕੇ ਗਿ੍ਰਫ਼ਤਾਰ ਕਰ ਲਿਆ ਇਨਾਂ ਚਾਰਾਂ ਤੋਂ 25 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਇਸ ਤੋਂ ਇਲਾਵਾ ਵਾਰਦਾਤ ਦੌਰਾਨ ਵਰਤੇ ਜਾਣ ਵਾਲੇ ਦੋ ਮੋਟਰਸਾਈਕਲ ਵੀ ਬਰਾਮਦ ਹੋਏ ਹਨ