13.7 C
United Kingdom
Monday, June 22, 2026

More

    ਲੰਡਨ ਦੀਆਂ ਸੜਕਾਂ ‘ਤੇ ਇਸ ਤਰ੍ਹਾਂ ਮੰਗਿਆ ਗਿਆ ਸੁਸ਼ਾਂਤ ਰਾਜਪੂਤ ਦੀ ਮੌਤ ਦਾ ਇਨਸਾਫ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ‘ਐਸਐਸਆਰ ਲਈ ਗਲੋਬਲ ਪ੍ਰਾਰਥਨਾਵਾਂ’ ਮੁਹਿੰਮ ਆਨਲਾਈਨ ਬਣਨ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਇਨਸਾਫ ਮੰਗਣ ਵਾਲਿਆਂ ਦਾ ਵਿਰੋਧ ਦੁਨੀਆ ਦੇ ਕਈ ਦੇਸ਼ਾਂ ਤੱਕ ਪਹੁੰਚ ਗਿਆ ਹੈ।  ਤਾਜ਼ਾ ਉਦਾਹਰਣ ਲੰਡਨ ਵਿਚ ਇਕ ਵੈਨ ਹੈ ਜਿਸ ਨੂੰ ਸਵਰਗਵਾਸੀ ਅਦਾਕਾਰਾਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਸੀ, ਨੂੰ  ਬਰਤਾਨੀਆ ਦੀ ਰਾਜਧਾਨੀ ਵਿੱਚ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਸ਼ੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸੰਬੰਧੀ ਪੈਦਾ ਹੋਏ ਸ਼ੰਕਿਆਂ ਤੋਂ ਬਾਅਦ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਵੱਖ ਵੱਖ ਹੈਸ਼ਟੈਗ ਮੁਹਿੰਮਾਂ ਚਲਾ ਕੇ ਮੌਤ ਦੇ ਕਾਰਨਾਂ, ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਨਿਰੰਤਰ ਕੀਤੀ ਜਾ ਰਹੀ ਹੈ। ਲੰਡਨ ਦੀਆਂ ਸੜਕਾਂ ‘ਤੇ ਇੱਕ ਡਿਜੀਟਲ ਇਸ਼ਤਿਹਾਰਬਾਜ਼ੀ ਵਾਲੀ ਵੈਨ ਰਾਹੀਂ ਸੁਸ਼ਾਂਤ ਦੀ ਮੌਤ ਸੰਬੰਧੀ ਇਨਸਾਫ਼ ਸੰਬੰਧੀ ਦਿਖਾਵਾ ਕੀਤਾ ਗਿਆ। ਇਸ ਵੈਨ ਰਾਹੀਂ ਸੁਸ਼ਾਂਤ ਦੀਆਂ ਤਸਵੀਰਾਂ ਦੇ ਨਾਲ ਇਨਸਾਫ ਮੰਗਦੇ ਨਾਹਰੇ ਵੀ ਦਿਖਾਈ ਦੇ ਰਹੇ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!