24.5 C
United Kingdom
Tuesday, June 23, 2026

More

    ਰੋਸ ਵਿਖਾਵਿਆਂ ’ਚ ਸ਼ਾਮਲ ਹੋਣਗੇ ਵੱਧ ਤੋਂ ਵੱਧ ਮਜਦੂਰ:ਨੰਦਗੜ੍ਹ

    ਅਸ਼ੋਕ ਵਰਮਾ
    ਬਠਿੰਡਾ,2 ਸਤੰਬਰ। ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜਿਲਾ ਕਮੇਟੀ ਵੱਲੋਂ, ‘ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ‘ ਦੇ ਸੱਦੇ ਤਹਿਤ, 11 ਸਤੰਬਰ ਨੂੰ ਪੰਜਾਬ ਦੇ ਸਾਰੇ ਜਿਲਾ ਕੇਂਦਰਾਂ ਤੇ ਕੀਤੇ ਜਾ ਰਹੇ ਧਰਨਾ/ ਪ੍ਰਦਰਸ਼ਨਾਂ ਦੀ ਕੜੀ ਵਜੋਂ ਬਠਿੰਡਾ ਵਿਖੇ ਕੀਤੇ ਜਾ ਰਹੇ ਐਕਸ਼ਨ ਵਿੱਚ ਸੈਂਕੜੇ ਮਜ਼ਦੂਰ ਪਰਿਵਾਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ  ਜੱਥੇਬੰਦੀ ਦੇ ਜਿਲਾ ਜਨਰਲ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ ਨੇ ਜਾਣਕਾਰੀ  ਦਿੰਦਿਆਂ ਦੱਸਿਆ ਕਿ ਉਨਾਂ  ਦੀ ਅਗਵਾਈ ਵਿੱਚ ਸਾਥੀ ਕੂਕਾ ਸਿੰਘ ਨਥਾਣਾ,  ਮੱਖਣ ਸਿੰਘ ਪੂਹਲੀ, ਮੇਜਰ ਸਿੰਘ ਤੁੰਗਵਾਲੀ ਪਾਲ ਸਿੰਘ ਪੂਹਲੀ ਆਦਿ ਦੀ ਅਗਵਾਈ ਵਿੱਚ ਇਲਾਕਾ ਨਥਾਣਾ ਵਿੱਚ ਭਰਵੀਂ  ਲਾਮਬੰਦੀ ਕੀਤੀ ਜਾ ਰਹੀ ਹੈ। ਆਗੂਆਂ ਨੇ ਅੱਜ ਨਥਾਣਾ ਦੀਆਂ ਮਜਦੂਰ ਬਸਤੀਆਂ, ਗੰਗਾ, ਪੂਹਲੀ, ਪੂਹਲਾ, ਢੇਲਵਾਂ, ਗੋਬਿੰਦਪੁਰਾ ਆਦਿ ਪਿੰਡਾਂ ਵਿੱਚ ਮਜਦੂਰ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਕਤ ਮੁਜਾਹਰੇ ਵਿੱਚ ਸ਼ਿਰਕਤ ਕਰਨ ਦੀ ਪ੍ਰੇਰਣਾ ਦਿੱਤੀ।  ਸਾਥੀ ਪ੍ਰਕਾਸ਼ ਸਿੰਘ ਨੰਦਗੜ ਨੇ ਦੱਸਿਆ ਕਿ ਆਉਂਦੀ 7 ਸਤੰਬਰ ਨੂੰ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਇੱਕ ਸਾਂਝੇ ਵਫਦ ਵੱਲੋਂ ਐਸ ਡੀ ਐਮ ਬਠਿੰਡਾ ਅਤੇ ਪਾਵਰਕਾਮ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਜਾਵੇਗਾ।ਉਨਾਂ ਮਜਦੂਰ ਕਿਸਾਨ ਜੱਥੇਬੰਦੀਆਂ ਵੱਲੋਂ 9 ਸਤੰਬਰ ਨੂੰ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!