24.8 C
United Kingdom
Wednesday, June 24, 2026

More

    ਸਾਂਝ ਵੈਲਫੇਅਰ ਕਲੱਬ ਨੇ ਸਫਾਈ ਅਭਿਆਨ ਚਲਾਇਆ

    ਅਸ਼ੋਕ ਵਰਮਾ
    ਬਠਿੰਡਾ,2 ਸਤੰਬਰ। ਮਾਨਸਾ ਰੋਡ ਤੇ ਸਥਿਤ ਜੋਗਾ ਨਗਰ ’ਚ ਸਾਂਝ ਵੈਲਫੇਅਰ ਕਲੱਬ ਦੇ ਮੈਂਬਰ ਨੋਜਵਾਨਾਂ ਨੇ ਅੱਜ ਗਲੀਆਂ ’ਚ ਸਫਾਈ ਅਭਿਆਨ ਚਲਾਇਆ ਅਤੇ ਵੱਖ ਵੱਖ ਥਾਵਾਂ ਤੋਂ ਗੰਦਗੀ ਤੇ ਕੂੜਾ ਹਟਾ ਕੇ ਸਫਾਈ ਕੀਤੀ। ਸਾਂਝ ਵੈਲਫੇਅਰ ਕਲੱਬ ਦੇ ਆਗੂਆਂ ਨੇ ਦੱਸਿਆ ਕਿ ਇਲਾਕੇ ਦੇ ਮੁਕੰਮਲ ਰੂਪ ’ਚ ਸਾਫ ਹੋਣ ਤੱਕ ਇਹ ਮੁਹਿੰਮ ਜਾਰੀ ਰੱਖੀ ਜਾਏਗੀ। ਜੋਗਾ ਨਗਰ ਦੇ ਵਸਨੀਕ ਪਿਛਲੇ ਲੰਮੇ ਸਮੇ ਤੋ ਗਲੀਆਂ ਅਤੇ ਮੇਨ ਰੋਡ ਉਪਰ ੳੁੱਘੀਆਂ ਝਾੜੀਆਂ ਬੂਟੀਆਂ ਅਤੇ ਪਹਾੜੀ ਕਿੱਕਰਾਂ ਕਰਕੇ ਕਾਫੀ  ਸਮੱਸਿਆ ਨਾਲ ਜੂਝ ਰਹੇ ਸਨ । ਰਾਹ ਜਾਦੇ ਰਾਹੀਗਰਾਂ ਨੂੰ ਇੰਨਾਂ ਝਾੜੀਆਂ ਬੂਟੀਆ ਅਤੇ ਪਹਾੜੀ ਕਿੱਕਰਾਂ ਕਰਕੇ ਕਾਫੀ ਮੁਸ਼ਕਿਲ ਆਉਦੀ ਸੀ।ਇਸ ਕਰਕੇ ਇਸ ਨਗਰ ਦੇ ਨੌਜਵਾਨਾਂ ਨੇ ਆਪਣੇ ਨਗਰ ਨੂੰ ਸਾਫ ਸੁਥਰਾ ਰੱਖਣ ਤੇ ਰਹਿੰਦੇ ਹੋਏ ਵਿਕਾਸ ਕਾਰਜਾ ਨੂੰ ਕਰਵਾਉਣ ਲਈ ਆਪਣਾ ਸਾਝ ਵੈਲਫੇਅਰ ਕਲੱਬ ਬਣਾ ਕੇ ਨਗਰ ਦੀ ਸਫਾਈ ਕਰਨ ਦੀ ਮੁਹਿੰਮ ਚਲਾਈ ਜਿਸ ੂ ਲਗਾਤਾਰ ਜਾਰੀ ਰੱਖਿਆ ਜਾਏਗਾ। ਇਸ ਮੌਕੇ ਵੈਲਫੇਅਰ ਕਲੱਬ ਦੇ  ਮੈਬਰ ਹਰਦੀਪ ,ਦਵਿੰਦਰ ,ਲਛਮਣ  ,ਇੰਡੀਆ ਸਿੱਧੂ,ਗੁਰਪ੍ਰੀਤ ,ਪੀਤੀ,ਸੋਨੀ  ,ਅਨਿਲ  ,ਬਲਕਾਰ , ਮਨਹੋਰ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!