19.8 C
United Kingdom
Monday, June 22, 2026

More

    ਗ਼ਜ਼ਲ- ਬਦਲ ਗਈ ਹਵਾ

    ਬਦਲ ਗਈ ਹਵਾ ਵੀ ਤੇਰੇ ਸ਼ਹਿਰ ਦੀ,
    ਲੱਗੇ ਓਪਰੀ ਫ਼ਿਜ਼ਾ ਵੀ ਤੇਰੇ ਸ਼ਹਿਰ ਦੀ।

    ਦੀਵਾਨਿਆਂ ਨੂੰ ਐਵੇਂ ਹੀ ਚੋਰ ਦੱਸਦੀ,
    ਅਜੀਬ ਹੈ ਰਜ਼ਾ ਵੀ ਤੇਰੇ ਸ਼ਹਿਰ ਦੀ।

    ਅਸੀਂ ਵੀ ਤੇਰੇ ਸ਼ਹਿਰ ਵਿੱਚ ਰਚੇ ਨਹੀਂ,
    ਨਾ ਸਾਨੂੰ ਫੱਬੀ ਅਦਾ ਵੀ ਤੇਰੇ ਸ਼ਹਿਰ ਦੀ।

    ਅਲਵਿਦਾ ਫਰਮਾਂ ਕੇ ਜਦੋਂ ਤੁਰ ਪਏ,
    ਮੁੱਕ ਗਈ ਸਜ਼ਾ ਵੀ ਤੇਰੇ ਸ਼ਹਿਰ ਦੀ।

    ਜ਼ਿਹਨ ਚੋਂ “ਅਮਨ” ਜਿਸ ਸਮੇਂ ਮਿਟਾਇਆ,
    ਮਿੱਟ ਗਈ ਵਜ੍ਹਾ ਵੀ ਤੇਰੇ ਸ਼ਹਿਰ ਦੀ।

    ਪ੍ਰੀਤ ” ਅਮਨ” , ਮੋਰਿੰਡਾ।
    6280932905

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!