ਅਸ਼ੋਕ ਵਰਮਾ
ਬਠਿੰਡਾ, 2 ਸਤੰਬਰ । ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵੱਲੋਂ ‘ਰਿਸਰਚ ਪੇਪਰ ਲਿਖਣ ਅਤੇ ਅੰਗਰੇਜ਼ੀ ਦੀ ਵਰਤੋਂ’ ਬਾਰੇ ਆਨਲਾਈਨ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਯਾਦਵਿੰਦਰਾ ਕਾਲਜ ਆਫ਼ ਇੰਜਨੀਅਰਿੰਗ, ਤਲਵੰਡੀ ਸਾਬੋ ਤੋਂ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪਰਦੀਪ ਜਿੰਦਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਇੰਜ. ਨਵਦੀਪ ਕੁਮਾਰ ਨੇ ਮਹਿਮਾਨ ਬੁਲਾਰੇ ਡਾ. ਪਰਦੀਪ ਜਿੰਦਲ ਦਾ ਰਸਮੀ ਸਵਾਗਤ ਕੀਤਾ। ਇਸ ਸੈਮੀਨਾਰ ਵਿੱਚ 26 ਫੈਕਲਟੀ ਮੈਂਬਰ ਮੌਜੂਦ ਸਨ। ਡਾ. ਜਿੰਦਲ ਨੇ ਖੋਜ ਪੱਤਰ ਨੂੰ ਲਿਖਣ ਸੰਬੰਧੀ ਤੱਥਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਖੋਜਕਰਤਾ ਕਿਸੇ ਖੋਜ ਪੱਤਰ ਨੂੰ ਲਿਖਣ ਸਮੇਂ ਆਮ ਗ਼ਲਤੀਆਂ ਕਰਦੇ ਹਨ। ਉਨਾਂ ਨੇ ਜ਼ਿਕਰ ਕੀਤਾ ਕਿ ਅਜਿਹੀਆਂ ਆਮ ਗ਼ਲਤੀਆਂ ਅਸਲ ਵਿੱਚ ਖੋਜ ਕਰਤਾ ਦੁਆਰਾ ਕੀਤੇ ਖੋਜ ਦੇ ਪੱਧਰ ਨੂੰ ਦਰਸਾਉਂਦੀਆਂ ਹਨ। ਉਨਾਂ ਨੇ ਇਹ ਵੀ ਦੱਸਿਆ ਕਿ ਖੋਜ ਕਰਤਾ ਵਿਆਕਰਨ ਦੀਆਂ ਗ਼ਲਤੀਆਂ ਦਾ ਵੀ ਖ਼ਿਆਲ ਨਹੀਂ ਰੱਖਦੇ ਜੋ ਕਿ ਕੱੁਝ ਚੰਗੇ ਖੋਜ ਪੱਤਰਾਂ ਵਿਚ ਵੀ ਬਹੁਤ ਆਮ ਦੇਖੀਆਂ ਜਾਂਦੀਆਂ ਹਨ । ਉਨਾਂ ਨੇ ਦੱਸਿਆ ਕਿ ਇੱਥੇ ਸਾਰੇ ਖੋਜਕਰਤਾਵਾਂ ਨੂੰ ਇਹ ਜਾਣਨ ਦੀ ਉਚਿੱਤ ਜ਼ਰੂਰਤ ਹੈ ਕਿ ਉਹ ਕਿਵੇਂ ਅਤੇ ਕਿੱਥੇ ਅੰਗਰੇਜ਼ੀ ਦੇ ਵੱਡੇ ਅੱਖਰ ਦੀ ਵਰਤੋਂ ਕਰਦਾ ਹੈ ਅਤੇ ਖ਼ਾਸ ਸਥਾਨਾਂ ’ਤੇ ਫੌਂਟ ਸਾਈਜ਼ ਦੀ ਵਰਤੋਂ ਬਾਰੇ ਪੂਰੀ ਜਾਣਕਾਰੀ ਰੱਖਦਾ ਹੈ। ਉਨਾਂ ਨੇ ਹਵਾਲੇ ਲਈ ਕੱੁਝ ਖੋਜ ਪੱਤਰ ਵੀ ਦਿਖਾਏ ਜਿਸ ਵਿੱਚ ਖੋਜਕਰਤਾ ਆਮ ਗ਼ਲਤੀਆਂ ਜਿਵੇਂ ਫੌਂਟ ਸਾਈਜ਼, ਪਹਿਲੇ ਵੱਡੇ ਅੱਖਰ ਦੀ ਬੇਲੋੜੀ ਵਰਤੋਂ ਅਤੇ ਵਿਆਕਰਨ ਦੀਆਂ ਗ਼ਲਤੀਆਂ ਕਰਦੇ ਹਨ। ਡਾ. ਜਿੰਦਲ ਨੇ ਫੈਕਲਟੀ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦੇ ਕੇ ਉਨਾਂ ਦੇ ਸ਼ੰਕਿਆਂ ਨੂੰ ਵੀ ਦੂਰ ਕੀਤਾ। ਇਸ ਸੈਮੀਨਾਰ ਦੇ ਅੰਤ ਵਿੱਚ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ, ਡਾ. ਟੀ.ਐਸ.ਸਰਾਓ ਨੇ ਡਾ. ਜਿੰਦਲ ਲਈ ਧੰਨਵਾਦੀ ਸ਼ਬਦ ਕਹੇ ਅਤੇ ਵਿਸ਼ੇ ਸੰਬੰਧੀ ਆਪਣੇ ਵਿਚਾਰ ਸਾਂਝੇ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਕਿਸਮਾਂ ਦੀਆਂ ਆਮ ਗ਼ਲਤੀਆਂ ਬਾਰੇ ਧਿਆਨ ਰੱਖਣ ਦੀ ਅਹਿਮ ਲੋੜ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ ਨੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।