3.5 C
United Kingdom
Sunday, March 8, 2026

More

    “ਬਾਪੂ” ਗੀਤ ਨਾਲ ਇੱਕ ਵਾਰ ਫਿਰ ਚਰਚਾ ਵਿੱਚ ਢਾਡੀ ਰਛਪਾਲ ਸਿੰਘ ਖੁਸ਼ਦਿਲ …!

    ਅੱਜ-ਕੱਲ ਅਯੋਕੀ ਗਾਇਕੀ ਵਿੱਚ ਜੋ ਕੁਝ ਚੱਲ ਰਿਹਾ ਹੈ ਆਪਾ ਸਾਰੇ ਉਸਤੋਂ ਭਲੀ-ਭਾਂਤ ਜਾਣੂ ਹੀ ਹਾਂ ਕਿ ਕਿਵੇਂ ਗੀਤਕਾਰੀ ਅਤੇ ਗਾਇਕੀ ਦੇ ਨਾਮ ਤੇ ਲੱਚਰਤਾ ਪਰੋਸ ਪਰੋਸਕੇ ਅਸ਼ਲੀਲ ਵੀਡੀਓ ਰਾਹੀਂ, ਟੀਵੀ ਚੈਨਲਾਂ ਜ਼ਰੀਏ ਸਾਡੇ ਘਰਾਂ ਵਿੱਚ ਪਹੁੰਚਾਈ ਜਾ ਰਹੀ ਹੈ। ਹਥਿਆਰਾਂ, ਗੈਂਗ ਕਲਚਰ ਅਤੇ ਨਸ਼ਿਆ ਨੂੰ ਪ੍ਰਮੋਟ ਕਰਦੇ ਅਖੌਤੀ ਗਾਇਕ ਸੰਗਾ-ਸ਼ਰਮਾਂ ਦੀਆ ਸਭ ਹੱਦਾਂ ਟੱਪ ਜਾਂਦੇ ਹਨ। ਅਜਿਹੇ ਖ਼ਤਰਨਾਕ ਰੁਝਾਨ ਦੌਰਾਨ ਜਦੋਂ ਕਿਤੇ ਕੋਈ ਪਰਿਵਾਰਕ ਰਿਸ਼ਤਿਆਂ ਦੀ ਬਾਤ ਪਾਉਂਦਾ ਮਿਆਰੀ ਗੀਤ ਮਾਰਕੀਟ ਵਿੱਚ ਆਉਦਾ ਹੈ ਤਾਂ ਸਾਡਾ ਸਾਰਿਆ ਦਾ ਅਜਿਹੇ ਗੀਤ ਦੀ ਸਪੋਰਟ ਕਰਨ ਦਾ ਨਿੱਜੀ ਫਰਜ਼ ਬਣਦਾ ਹੈ। ਜੀ ਹਾਂ ਮੈ ਗੱਲ ਕਰਨ ਜਾ ਰਿਹਾ ਹਾਂ ਬੁਲੰਦ ਅਵਾਜ਼ ਦੇ ਮਾਲਕ ਢਾਡੀ ਰਛਪਾਲ ਸਿੰਘ ਖੁਸ਼ਦਿਲ ਦੀ ਜਿੰਨਾ ਨੇ ਇੱਕ ਵੱਖਰੇ ਅੰਦਾਜ਼ ਵਿੱਚ ਪੰਜਾਬੀ ਗੀਤ “ਧੁੰਮਾ ਖਾਲਸਾ ਏਡ ਦੀਆਂ ਪੈਂਦੀਆਂ” ਰਾਹੀਂ ਪੰਜਾਬੀ ਗਾਇਕੀ ਦੇ ਵਿਹੜੇ ਦਸਤਖ਼ਤ ਦਿੱਤੀ, ਅਤੇ ਇਸ ਗੀਤ ਨੂੰ ਪੰਜਾਬੀਆਂ ਨੇ ਮਣਾਂ ਮੂੰਹੀ ਪਿਆਰ ਦਿੱਤਾ। ਹੁਣ ਇੱਕ ਵਾਰ ਫੇਰ ਢਾਡੀ ਰਛਪਾਲ ਸਿੰਘ ਖੁਸ਼ਦਿਲ ਆਪਣੇ ਗੀਤ “ਬਾਪੂ” ਰਾਹੀਂ ਚਰਚਾ ਵਿੱਚ ਹੈ। ਇਹ ਗੀਤ ਸਿੱਖ ਅੰਪਾਇਰ ਕੰਪਨੀ ਦੁਆਰਾ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਹਰਦੀਪ ਸਿੰਘ ਖੈਹਰਾਂ ਨੇ ਬਾਕਮਾਲ ਲਿਖੇ ਨੇ। ਇਸ ਗੀਤ ਦਾ ਸੰਗੀਤ ਜੁਆਏ ਅਤੁੱਲ ਬ੍ਰਦ੍ਰਜ਼ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਬੜੇ ਸੁਚੱਜੇ ਢੰਗ ਨਾਲ ਸਟਾਲਿਨਵੀਰ ਨੇ ਬਣਾਈ ਹੈ। ਇਸ ਗੀਤ ਨੂੰ ਢਾਡੀ ਰਛਪਾਲ ਸਿੰਘ ਖੁਸ਼ਦਿਲ ਨੇ ਆਪਣੇ ਪਿਤਾ ਉੱਘੇ ਢਾਡੀ, ਲੇਖਕ ਤੇ ਵਿਦਵਾਨ ਸਵ. ਸਰਦਾਰ ਬੂਟਾ ਸਿੰਘ ਖੁਸ਼ਦਿਲ ਜੀ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਇਨਸਾਨ ਜ਼ਿੰਦਗੀ ਵਿੱਚ ਬਾਪ ਦੀ ਉਂਗਲ ਫੜਕੇ ਜ਼ਿੰਦਗੀ ਦੀਆਂ ਪੁਲਾਘਾਂ ਪੱਟਦਾ ਹੋਇਆ ਦੁਨੀਆਦਾਰੀ ਸਿੱਖਦਾ ਹੈ, ਅਤੇ ਕਿਵੇਂ ਬਾਪ ਆਪਣਾ ਢਿੱਡ ਬੰਨ ਬੰਨਕੇ ਆਪਣੀ ਔਲਾਦ ਲਈ ਦਿਨ ਰਾਤ ਇੱਕ ਕਰਕੇ ਉਹਨਾਂ ਦੀਆ ਖਵਾਹਿਸ਼ਾਂ ਪੂਰੀਆਂ ਕਰਦਾ ਹੈ। ਬਾਪੂ ਦੇ ਇਸ ਜਹਾਨ ਤੋਂ ਤੁਰ ਜਾਣ ਬਾਅਦ ਉਸਦੀ ਦਿੱਤੀ ਸਿੱਖਿਆ ਅੱਖਾਂ ਮੂਹਰੇ ਘੁੰਮਦੀ ਹੈ। ਇਹ ਮੌਕਾ ਹੈ ਜਿਉਂਦੇ ਜੀਅ ਮਾਪਿਆ ਦੀ ਸੰਭਾਲ਼ ਕਰੋ, ਨਹੀਂ ਫਿਰ ਪਛਤਾਵਾ ਪੱਲ੍ਹੇ ਰਹਿ ਜਾਂਦਾ ਹੈ। ਢਾਡੀ ਰਛਪਾਲ ਸਿੰਘ ਖੁਸ਼ਦਿਲ ਨੇ ਗਾਇਕੀ ਅਤੇ ਢਾਡੀ ਕਲਾ ਦੇ ਗੁਣ ਸ. ਸੁਖਨਰੰਜਣ ਸਿੰਘ ਸੁੰਮਣ ਨੂੰ ਉਸਤਾਦ ਧਾਰਕੇ ਸਿੱਖੇ ਅਤੇ ਪੰਜਾਬੀ ਮਾਂ ਬੋਲੀ ਦੀ ਗਾਇਕੀ ਰਾਹੀਂ ਆਪਣੀ ਬੁਲੰਦ ਅਵਾਜ਼ ਨਾਲ ਸੇਵਾ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਇਹ ਅਵਾਜ਼ ਪੰਜਾਬੀ ਗਾਇਕੀ ਦੀਆਂ ਫਿਜ਼ਾਵਾਂ ਵਿੱਚ ਗੂੰਜਦੀ ਬੁਲੰਦੀਆਂ ਛੂਹਦੀ ਰਹੀ।
    ਪੱਤਰਕਾਰ- ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
    ਫਰਿਜ਼ਨੋ ਕੈਲਾਫੋਰਨੀਆਂ
    559-333-5776

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!