3.5 C
United Kingdom
Sunday, March 8, 2026

More

    ਮੁਲਾਜਮਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਤੇ ਭੁੱਖ ਹੜਤਾਲਾਂ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ,1 ਸਤੰਬਰ। ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਜਿਲਾ ਬਠਿੰਡਾ ਦੀ ਮੀਟਿੰਗ ਜਿਲਾ ਕਨਵੀਨਰ ਗੁਲਾਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਮਨਜੀਤ ਸਿੰਘ ਪ੍ਰਧਾਨ ਕਲਾਸ-4 ਯੂਨੀਅਨ, ( ਸੱਜਣ ਸਿੰਘ) ਗੁਰਦੀਪ ਸਿੰਘ ਬਰਾੜ ਜਿਲਾ ਜਨਰਲ ਸਕੱਤਰ ਪੀ ਐਸ ਐਸ ਐਫ ( ਸਤੀਸ਼ ਰਾਣਾ) ਸੁਖਚੈਨ ਸਿੰਘ ਪੀ ਡਬਲਯੂ ਡੀ, ਫੁਲਡ ਤੇ ਵਰਕਸ਼ਾਪ ਯੂਨੀਅਨ, ਗੁਰਸੇਵਕ ਸਿੰਘ ਸੰਧੂ ਪ੍ਰਧਾਨ ਥਰਮਲ ਫੈਡਰੇਸ਼ਨ ਬਠਿੰਡਾ, ਪੈਨਸ਼ਨਰ ਪੁਲਿਸ ਐਸ਼ੋਸੀਏਸ਼ਨ ਕੁਲਵੰਤ ਸਿੰਘ ਕਿੰਗਰਾ, ਪੀ ਆਰ ਟੀ ਸੀ ਦੇ ਆਗੂ ਸੂਰਜ ਸਿੰਘ, ਅੰਮਿ੍ਰਤ ਪਾਲ ਸਿੰਘ ਪ੍ਰਧਾਨ ਅਤੇ ਜਸਪਾਲ ਸਿੰਘ ਜੱਸੀ ਜਿਲਾ ਜਨਰਲ ਸਕੱਤਰ ਜੰਗਲਾਤ ਯੂਨੀਅਨ, ਦਰਸ਼ੜ ਰਾਮ ਸ਼ਰਮਾ ਸੀਵਰੇਜ ਬੋਰਡ, ਨੈਬ ਸਿੰਘ ਔਲਖ ਪੈਨਸ਼ਨਰ ਆਗੂ ਥਰਮਲ ਪਲਾਂਟ ਬਠਿੰਡਾ ਰਾਜਿੰਦਰ ਸਿੰਘ ਨਿੰਮਾ ਮੀਤ ਪ੍ਰਧਾਨ ਥਰਮਲ ਫੈਡਰੇਸ਼ਨ ਬਠਿੰਡਾ ਆਦਿ ਆਗੂਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।
    ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਜੇਕਰ ਮੰਗ ਪੱਤਰ ਵਿੱਚ ਦਰਜ ਮੰਗਾਂ ਮੰਨ ਕੇ ਤੁਰੰਤ ਲਾਗੂ ਨਹੀਂ ਕੀਤੀਆਂ ਤਾਂ ਮੁਲਾਜਮ ਮਿਤੀ 16ਸਤੰਬਰ ਤੋਂ 30ਸਤੰਬਰ  ਤੱਕ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਭੁੱਖ ਹੜਤਾਲ ਸ਼ੁਰੂ ਕਰਨਗੇ ਜਿਸ ਵਿੱਚ ਹਰ ਰੋਜ ਸਵੇਰੇ 09 ਵਜੇ ਤੋਂ ਸਾਮ 05 ਵਜੇ ਤਕ ਗਿਆਰਾਂ ਸਾਥੀ ਬੈਠਿਆ ਕਰਨਗੇ। 16ਅਕਤੂਬਰ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।  ਜੇਕਰ ਫਿਰ ਵੀ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੁੰਦੀ ਹੈ ਜਾਂ ਟਾਲ ਮਟੋਲ ਦੀ ਨੀਤੀ ਰੱਖਦੀ ਹੈ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ। ਆਗੂਆਂ ਨੇ ਖਜਾਨਾਂ ਮੰਤਰੀ ਦੇ ਖਾਲੀ ਖਜਾਨਾਂ ਕਹਿਣ ਦੀ ਆਦਤ ਦੀ ਨਿੰਦਾ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਸਬ ਕਮੇਟੀ ਦੇ ਬਾਕੀ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੁਲਾਜਮ ਵਿਰੋਧੀ ਲਏ ਫੈਸਲੇ ਵਾਪਸ ਨਹੀਂ ਲਏ ਤਾਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਕਰਾਰੀ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।          
                        ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਨਹੀਂ ਕੀਤੀ ਜਾ ਰਹੀ ਹੈ, ਡੀ ਏ ਦੀਆਂ ਕਿਸਤਾਂ ਅਤੇ ਬਕਾਇਆ ਨਹੀਂ ਦਿੱਤਾ ਜਾ ਰਿਹਾ,  ਹਰ ਤਰਾਂ ਦੇ ਕੱਚੇ ਕਾਮੇਂ ਪੱਕੇ ਨਹੀਂ ਕੀਤੇ ਜਾ ਰਹੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਅਤੇ  ਸਰਕਾਰੀ ਥਰਮਲਾਂ ਨੂੰ ਬੰਦ ਕਰਕੇ ਬਿਜਲੀ ਢਾਂਚਾ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ   ਮੁਲਾਜ਼ਮਾਂ ਦੀਆਂ ਪੋਸਟਾਂ ਤੇ ਪੁਨਰਗਠਨ ਦੇ ਬਹਾਨੇ ਕਟੌਤੀ ਕੀਤੀ ਜਾ ਰਹੀ ਹੈ,  ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਗੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਖੋਰਾ ਲਗਾਇਆ ਜਾ ਰਿਹਾ ਹੈ,  ਮੋਬਾਇਲ ਭੱਤੇ ਵਿੱਚ ਕੀਤੀ ਕਟੌਤੀ ਅਤੇ ਦੋ ਸੌ ਰੁਪੈ ਜਜੀਆ ਟੈਕਸ ਜਬਰੀ ਵਸੂਲੀ ਕਰਕੇ ਮੁਲਾਜ਼ਮਾਂ ਦੇ ਜਖਮਾਂ ਤੇ ਨਮਕ ਛਿੜਕਿਆ ਗਿਆ ਹੈ।  ਆਗੂਆਂ ਨੇ ਮੰਗ ਕੀਤੀ ਕਿ ਬੱਝਵੇਂ ਮੈਡੀਕਲ ਭੱਤੇ ਵਿੱਚ ਵਾਧਾ ਕਰਕੇ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!