12.5 C
United Kingdom
Saturday, September 5, 2026

More

    ਪਿੰਡ ਗਹਿਰੀ ਬੁੱਟਰ ’ਚ ਕਰੋਨਾ ਸੈਂਪਲ ਲੈਣ ਸਬੰਧੀ ਰੱਫੜ ਪਿਆ

    ਅਸ਼ੋਕ ਵਰਮਾ
    ਬਠਿੰਡਾ,1 ਸਤੰਬਰ। ਬਠਿੰਡਾ ਜਿਲੇ ਦੇ ਪਿੰਡ ਗਹਿਰੀ ਬੁੱਟਰ ’ਚ ਕਰੋਨਾ ਵਾਇਰਸ ਦੇ ਸੈਂਪਲ ਲੈਣ ਨੂੰ ਲੈਕੇ ਰੱਫੜ ਪੈ ਗਿਆ ਹੈ। ਪੰਚਾਇਤ ਨੇ ਅੱਜ ਇਸ ਮਾਮਲੇ ’ਚ ਸੈਂਪਲ ਲੈਣ ਗਈ ਟੀਮ ਨੂੰ ਕੋਰਾ ਜਵਾਬ ਦੇ ਦਿੱਤਾ ਹੈ। ਇਸ ਤੋਂ ਬਾਅਦ ਐਸਐਮਓ ਸੰਗਤ ਨੇ ਸਿਵਲ ਸਰਜਨ ਬਠਿੰਡਾ ਨੂੰ ਪੱਤਰ ਲਿਖ ਕੇ ਲੁੜੀਂਦੀ ਸੁਰੱਖਿਆ ਮੁਹਈਆ ਕਰਵਾਉਣ ਲਈ ਪ੍ਰਬੰਧ ਕਰਨ ਵਾਸਤੇ ਪੱਤਰ ਵੀ ਲਿਖ ਦਿੱਤਾ ਹੈ। ਐਸਐਮਓ ਨੇ ਗਹਿਰੀ ਬੁੱਟਰ ਵੱਲੋਂ ਲਿਖਤੀ ਰੂਪ ’ਚ ਦਿੱਤੀ ਚਿੱਠੀ ਵੀ ਸਿਵਲ ਸਰਜਨ ਨੂੰ ਭੇਜੀ ਹੈ। ਮੰਨਿਆ ਜਾ ਰਿਹਾ ਹੈ ਕਿ ਕਰੋਨਾ ਦੇ ਵਧਦੇ ਕਹਿਰ ਨੇ ਤਾਂ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਸਿਰਜਿਆ ਹੀ ਹੈ, ਉਪਰੋਂ ਕਰੋਨਾ ਮਿ੍ਰਤਕਾਂ ਦੇ ਅੰਗ ਕੱਢ ਲੈਣ ਦੀਆਂ ਅਫਵਾਹਾਂ ਕਾਰਨ ਲੋਕ ਹੋਰ ਖੌਫ਼ਜ਼ਦਾ ਹੋ ਗਏ ਹਨ।
                    ਇਸ ਕਾਰਨ ਹੀ ਬਠਿੰਡਾ ਜਿਲੇ ਦੇ ਕਈ ਪਿੰਡਾਂ ਵਿੱਚ ਸੈਂਪਿਗ ਤੋਂ ਇਨਕਾਰੀ ਹੋ ਰਹੇ ਹਨ ਅਤੇ ਕਰੋਨਾ ਟੈਸਟ ਕਰਵਾਉਣ ਤੋਂ ਵੀ ਜਵਾਬ ਦੇਣ ਲੱਗੇ ਹਨ। ਇਸ ਸਬੰਧੀ ਜ਼ਿਲੇ ਦੀਆਂ ਕਈ ਪੰਚਾਇਤਾਂ ਨੇ ਸੈਂਪਲ ਨਾ ਦੇਣ ਅਤੇ ਪਾਜੇਟਿਵ ਆਉਣ ’ਤੇ ਮਰੀਜ਼ ਨੂੰ ਸਿਹਤ ਵਿਭਾਗ ਕੋਲ ਨਾ ਭੇਜਣ ਦੇ ਮਤੇ ਪਾ ਦਿੱਤੇ ਹਨ। ਜਾਣਕਾਰੀ ਅਨੁਸਾਰ ਅੱਜ ਪਿੰਡ ਗਹਿਰੀ ਬੁੱਟਰ ਵਿੱਚ ਲੋਕਾਂ ਦੇ ਵਿਰੋਧ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਬਿਨਾਂ ਸੈਂਪਲ ਲਿਆਂ ਹੀ ਮੁੜਨਾ ਪਿਆ ਏ। ਇਹ ਸਥਿਤੀ ਕਰੋਨਾ ਖ਼ਿਲਾਫ਼ ਜਾਰੀ ਸਰਕਾਰ ਦੀ ਮੁਹਿੰਮ ਨੂੂੰ ਬੁਰੀ ਤਰਾਂ ਪ੍ਰਭਾਵਿਤ ਕਰਨ ਲੱਗੀ ਹੈ। ਹਾਲਾਂਕਿ ਸਰਕਾਰ ਮਿਸ਼ਨ ਫਤਿਹ ਰਾਹੀਂ ਕਰੋਨਾ ਤੇ ਕਾਬੂ ਪਾ ਲੈਣ ਦਾ ਦਾਅਵਾ ਕਰਦੀ ਆ ਰਹੀ ਹੈ ਪਰ ਪੇਂਡੂ ਲੋਕਾਂ ਦੀ ਬੇਵਿਸ਼ਵਾਸ਼ੀ ਸਰਕਾਰੀ ਬੇੜੀਆਂ ’ਚ ਵੱਟੇ ਪਾਉਣ ਵਾਲੀ ਸਾਬਤ ਹੋਣ ਲੱਗੀ ਹੈ।
                     ਪਿੰਡ ਗਹਿਰੀ ਬੁੱਟਰ  ਦੀ ਪੰਚਾਇਤ ਨੇ ਮਤਾ ਪਾਇਆ ਹੈ ਕਿ ਉਨਾਂ ਦੇ ਪਿੰਡ ’ਚ ਕਰੋਨਾ ਦਾ ਕੋਈ ਮਰੀਜ ਨਹੀਂ ਅਤੇ ਨਾਂ ਹੀ  ਕੋਈ ਵਿਅਕਤੀ ਬਾਹਰੋਂ ਆਇਆ ਹੈ। ਪੰਚਾਇਤ ਅਨੁਸਾਰ  ਜੇ ਕੋਈ ਵੀ ਪਿੰਡ ਦਾ  ਵਸਨੀਕ ਕਰੋਨਾ ਪਾਜੇਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ ਪਿੰਡ ਵਿਚ ਹੀ ਇਕਾਂਤਵਾਸ ਕਰਕੇ ਆਪਣੀ ਦੇਖ ਰੇਖ ’ਚ ਇਲਾਜ  ਕੀਤਾ ਜਾਵੇੇਗਾ।  ਮਤੇ ’ਚ ਆਖਿਆ ਗਿਆ ਹੈ ਕਿ ਹੰਗਾਮੀ ਹਾਲਤ ’ਚ ਹੀ ਮਰੀਜ ਨੂੰ ਸਿਹਤ ਵਿਭਾਗ ਹਵਾਲੇ ਕੀਤਾ ਜਾਏਗਾ। ਇਹ ਵੀ ਆਖਿਆ ਹੈ ਕਿ ਜੋ ਕਰੋਨਾ ਫੰਡ ਆਉਣਗੇ ਤਾ ਸਿਹਤ ਵਿਭਾਗ ਨੂੰ ਪੰਚਾਇਤ ਹਵਾਲੇ ਕਰ ਦੇਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਅਜਿਹੇ ਗੰਭੀਰ ਹਾਲਾਤ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਕਾਰਨ ਬਣੇ ਹਨ। ਸੋਸ਼ਲ ਮੀਡੀਆ ’ਤੇ ਇਹ  ਗੱਲ ਜੋਰ  ਦੇ ਕੇ ਆਖੀ  ਜਾ ਰਹੀ ਹੈ ਕਿ ਹਸਪਤਾਲਾਂ ਵਿੱਚ ਕਰੋਨਾ ਮਿ੍ਰਤਕਾਂ  ਦੇ ਅੰਗ ਕੱਢ ਲਏ ਜਾਂਦੇ ਹਨ। ਭਾਵੇਂ ਜਿਲਾ ਪ੍ਰਸ਼ਾਸ਼ਨ ਨੇ ਇਸ ਨੂੰ ਅਫਵਾਹ ਕਰਾਰ ਦਿੰੰਦਿਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ ਫਿਰ ਵੀ ਇਹ ਸਿਲਸਿਲਾ ਰੁਕਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ।

                      ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਾਂਗੇ: ਸਿਵਲ ਸਰਜਨ
     ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ  ਮੰਨਿਆ ਕਿ ਅਫ਼ਵਾਹਾਂ ਕਾਰਨ ਸਿਹਤ ਵਿਭਾਗ ਨੂੰ ਸੈਂਪਲ ਲੈਣ ’ਚ ਮੁਸ਼ਕਲ ਆ ਰਹੀ  ਹੈ। ਉਨਾਂ ਆਖਿਆ ਕਿ ਗਹਿਰੀ ਬੁੱਟਰ ਦਾ ਮਸਲਾ ਵੱਡਾ ਨਹੀਂ ਹੈ ਅਤੇ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਰਾਜੀ ਕਰ ਲਿਆ ਜਾਏਗਾ। ਉਨਾਂ ਸਪੱਸ਼ਟ ਕੀਤਾ ਕਿ ਕਰੋਨਾ ਮਿ੍ਰਤਕਾਂ ਦੇ ਅੰਗ ਕੱਢਣ ਜਾਂ ਨੈਗੇਟਿਵ  ਹੁੰਦਿਆਂ ਹੀ ਪਾਜੇਟਿਵ ਐਲਾਨਣ ਦੀ ਚਰਚਾ ਕੋਰੀਆਂ ਅਫਵਾਹਾਂ ਹਨ।     

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!