10.9 C
United Kingdom
Sunday, September 6, 2026

More

    ਸਿਹਤ ਮੁਲਾਜ਼ਮਾਂ ਨੇ ਫੂਕਿਆ ਸਿਹਤ ਮੰਤਰੀ ਦਾ ਪੁਤਲਾ, ਕੀਤੀ ਨਾਅਰੇਬਾਜ਼ੀ

    ਸੰਦੌੜ/ਮਲੇਰਕੋਟਲਾ ੧ ਸਤੰਬਰ (ਰਿਸ਼ੀ/ਜਹੂਰ)

    ਸਿਹਤ ਮੁਲਾਜ਼ਮ ਸਘੰਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਪੀ.ਐਚ.ਸੀ ਪੰਜਗਰਾਈਆਂ ਵਿਖੇ ਸੁਬਾਈ ਆਗੂ ਗੁਲਜ਼ਾਰ ਖਾਨ ਦੀ ਅਗਵਾਈ ਵਿੱਚ ਇਕੱਤਰ ਹੋਏ ਸਿਹਤ ਕਰਮਚਾਰੀਆਂ ਨੇ ਆਪਣੀ ਹੱਕੀ ਮੰਗਾਂ ਨੂੰ ਨਾ ਮਂਨੇ ਜਾਣ ਅਤੇ ਟਾਲ ਮਟੋਲ ਕਰਨ ਦੀ ਨੀਤੀ ਧਾਰੀ ਬੈਠੇ ਸਿਹਤ ਮੰਤਰੀ ਪੰਜਾਬ ਦਾ ਪੁਤਲਾ ਫੁਕ ਨੇ ਨਾਅਰੇਬਾਜੀ ਕੀਤੀ।ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ ਰਜਿੰਦਰਪਾਲ ਬਰਨਾਲ ਨੇ ਕਿਹਾ ਕਿ ਅੱਜ ਸਰਕਾਰ ਸਿਹਤ ਸੰਸਥਾਵਾਂ ਨੂੰ ਤਬਾਹ ਕਰਕੇ  ਨਿੱਜੀ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਹੈ ਇਸੇ ਕਰਕੇ ਸਿਹਤ ਸਹੂਲਤਾਂ ਖਾਸ ਕਰ ਸਿਹਤ ਕਾਮਿਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਹੱਕ ਲੈਣ ਦੇ ਲਈ ਸਘੰਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਸੰਬੋਧਨ ਕਰਦੇ ਹੋਏ ਗੁਲਜ਼ਾਰ ਖਾਂਨ ਨੇ ਕਿਹਾ ਕਿ ਸਿਹਤ ਮੁਲਾਜ਼ਮ ਸਘੰਰਸ਼ ਕਮੇਟੀ ਨੇ ਹੱਲ ਦੀ ਘੜੀ ਬਲਾਕ ਪੱਧਰ ਫਿਰ ਜਿਲ੍ਹਾ ਪੱਧਰ ਅਤੇ 14 ਸਤੰਬਰ ਨੂੰ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਅਰਥੀ ਫੁਕ ਮੁਜਾਹਰਾ ਕਰਨ ਦਾ ਪ੍ਰੋਗਰਾਂਮ ਉਲੀਕ ਰੱਖਿਆ ਹੈ ਉਹਨਾਂ ਕਿਹਾ ਜਦੋਂ ਤੱਕ ਠੇਕਾ ਅਦਾਰਿਤ ਕਾਮਿਆਂ ਨੂੰ ਪੱਕਾ,ਨਵੇਂ ਨਿਯੁਕਤ ਹੋਏ ਹੈਲਥ ਵਰਕਰਾਂ ਦਾ ਪਰਖ ਕਾਲ ਸਮਾ ਦੋ ਸਾਲ ਅਤੇ ਬਾਕੀ ਸਿਹਤ ਕਾਮਿਆਂ ਨੂੰ ਵਿਸ਼ੇਸ਼ ਭੱਤਾ ਨਹੀਂ ਦਿੱਤਾ ਜਾਂਦਾ ਸਘੰਰਸ਼ ਜਾਰੀ ਰਹੇਗਾ ਅਤੇ ਹੋਰ ਵਧਾਇਆ ਜਾਵੇਗਾ।ਇਸ ਮੌਕੇ ਇੰਦਰਜੀਤ ਸਿੰਘ,ਮੁਨੱਵਰ ਜਹਾਂ,ਮਨਜੀਤ ਕੌਰ,ਗੁਰਮੀਤ ਸਿੰਘ,ਹਰਮਿੰਦਰ ਸਿੰਘ ਸਮੇਤ ਮੁਲਾਜ਼ਮ ਹਾਜ਼ਰ ਸਨ।


    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!