10.2 C
United Kingdom
Saturday, April 19, 2025

More

    ਸ਼੍ਰੋਮਣੀ ਅਕਾਲੀ ਦਲ ਨੇ ”ਯੂਥ ਚੇਤਨਾ ਮੁਹਿੰਮ” ਤਹਿਤ ਕੀਤੀ ਮੀਟਿੰਗ

    ਨੌਜਵਾਨਾਂ ਲਈ ਜੋ ਕੰਮ ਅਕਾਲੀ ਦਲ ਨੇ ਕੀਤਾ ਕੋਈ ਸਰਕਾਰ ਨਹੀ ਕਰ ਸਕਦੀ-ਦੁੱਗਲ
    ਮਹਿਲ ਕਲਾਂ 30 ਅਗਸਤ (ਜਗਸੀਰ ਸਿੰਘ ਸਹਿਜੜਾ )

    ਸ਼੍ਰੋਮਣੀ ਅਕਾਲੀ ਦਲ ਵੱਲੋਂ ”ਯੂਥ ਚੇਤਨਾ ਮੁਹਿੰਮ” ਤਹਿਤ ਸੰਘੇੜਾ ਰੋਡ ‘ਤੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤਰਨਜੀਤ ਸਿੰਘ ਦੁੱਗਲ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਨੌਜਵਾਨਾਂ ਲਈ ਜੋ ਕੰਮ ਅਕਾਲੀ ਭਾਜਪਾ ਸਰਕਾਰ ਵੱਲੋਂ ਪਿਛਲੀ ਸਰਕਾਰ ਸਮੇਂ ਕੀਤੇ ਗਏ ਸਨ ਉਹ ਕੋਈ ਵੀ ਸਰਕਾਰ ਨਹੀ ਕਰ ਸਕਦੀ। ਕਾਂਗਰਸ ‘ਤੇ ਨਕਲੀ ਇਨਕਲਾਬ ਦਾ ਹੋਕਾ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਧੋਖਾ ਦੇ ਕੇ ਗੁੰਮਰਾਹ ਕੀਤਾ। ਅੱਜ ਪੰਜਾਬ ਦਾ ਹਰ ਵਰਗ ਮੁੜ ਅਕਾਲੀ ਭਾਜਪਾ ਸਰਕਾਰ ਨੂੰ ਯਾਦ ਕਰ ਰਿਹਾ ਹੈ। ਦੁੱਗਲ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰ ਸਰਕਾਰ ਪਾਸੋਂ ਲਿਆਂਦੀ ਚਿੱਠੀ ਨੇ ਕਾਂਗਰਸ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਮੂੰਹ ਬੰਦ ਕਰ ਦਿੱੱਤੇ ਹਨ ਜਿਸ ਨਾਲ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀਆਂ ਸਨ। ਜਦਕਿ ਕੇਂਦਰ ਵੱਲੋਂ ਪਾਸ ਕੀਤੇ ਜਾਣ ਵਾਲੇ 3 ਆਰਡੀਨੈਂਸਾਂ ‘ਚ ਕੁਝ ਵੀ ਗਲਤ ਨਹੀ ਸੀ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸਨ ਉਲਟਾ ਪੰਜਾਬ ਦੇ ਮੰਤਰੀ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫੇ ਦੀ ਕਰੋੜਾਂ ਦੀ ਰਾਸੀ ਖਾ ਗਏ, ਤੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਹੀ ਕੀਤੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦਾ ਮੰਤਰੀ ਮੰਡਲ ਰਲ ਮਿਲ ਕੇ ਲੋਕਾਂ ਦੀਆਂ ਸਹੂਲਤਾਂ ਦੇ ਪੈਸੇ ਛੱਕ ਰਿਹਾ ਹੈ। ਉਹਨਾਂ ਕਿਹਾ ਕਿ ਗਲਤ ਪੈਨਸ਼ਨਾਂ ਦੇ ਨਾਮ ‘ਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਕੱਟੀਆਂ ਜਾ ਰਹੀਆਂ ‘ਤੇ ਪੈਸੇ ਵਾਪਸ ਕਰਨ ਲਈ ਕਿਹਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਪੰਜਾਬ ਦੇ ਲੋਕ ਕਾਂਗਰਸ ਦੇ ਲੋਕ ਕਾਂਗਰਸ ਦੀ ਸਰਕਾਰ ਨੂੰ ਸਭ ਤੋਂ ਨਿਕੰਮੀ ਸਰਕਾਰ ਕਹਿ ਰਹੇ ਹਨ। ਦੁੱਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਨੌਜਵਾਨਾਂ ਕੀਤੇ ਗਏ ਕੰਮਾਂ ਪ੍ਰਤੀ ਨੌਜਵਾਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਨੌਜਵਾਨ ਆਮ ਆਦਮੀ ਪਾਰਟੀ ‘ਤੇ ਕਾਂਗਰਸ ਦਾ ਖਹਿੜਾ ਛੱਡ ਕੇ ਪਾਰਟੀ ਨਾਲ ਜੁੜ ਰਹੇ ਹਨ ਜਿਸ ਤੋਂ ਸਿੱਧ ਹੋ ਗਿਆ ਹੈ ਕਿ 2022 ‘ਚ ਲੋਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਲਿਆਉਣਗੇ। ਉਨ੍ਹਾਂ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਆਨੰਦ ਭੋਤਨਾ, ਗਗਨਦੀਪ ਸਿੰਘ ਟਿੱਕੂ, ਕਮਲਜੀਤ ਸਿੰਘ. ਨਤਿਨ ਸੈਣੀ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਜੋਧਾ ਸਿੰਘ, ਮਨਦੀਪ ਸਿੰਘ, ਰੇਸਮ ਸਿੰਘ, ਸੀਪਾ ਸਿੰਘ, ਲਵਪ੍ਰੀਤ ਸਿੰਘ, ਮੀਤ ਬਰਨਾਲਾ ਤੋਂ ਇਲਾਵਾ ਵੱਡੀ ਗਿਣਤੀ ‘ਚ ਨੌਜਵਾਨ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!