3.1 C
United Kingdom
Tuesday, May 6, 2025

More

    ਉਈਗਰ ਮੁਸਲਮਾਨਾਂ ਨੇ ਵਾਸ਼ਿੰਗਟਨ ਵਿੱਚ ਕੀਤਾ ਅਮਰੀਕੀ ਸੂਬਾ ਵਿਭਾਗ ਅੱਗੇ ਪ੍ਰਦਰਸ਼ਨ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਵਾਸ਼ਿੰਗਟਨ (ਅਮਰੀਕਾ)30 ਅਗਸਤ 2020

    ਚੀਨ ਵਲੋਂ ਹੋ ਰਹੀ ਵਧੀਕੀ ਦਾ ਵਿਰੋਧ ਕਰਨ ਲਈ ਉਈਗਰ ਮੁਸਲਮਾਨਾਂ ਨੇ ਵਾਸ਼ਿੰਗਟਨ ਵਿਚ ਅਮਰੀਕੀ ਸੂਬਾ ਵਿਭਾਗ ਦੇ ਅੱਗੇ ਉੱਤਰੀ ਤੁਰਕਸਤਾਨ ਦੇ ਝੰਡੇ ਦੇ ਰੰਗ ਨਾਲ ਬਣੇ ਮਾਸਕ ਪਾ ਕੇ ਪ੍ਰਦਰਸ਼ਨਕਾਰੀਆਂ ਨੇ ਉਈਗਰਾਂ ਦੀ ਹੋ ਰਹੀ ਨਸਲਕੁਸ਼ੀ ਦੇ ਵਿਰੋਧ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਬਲੈਕ ਲਾਈਵਜ਼ ਮੈਟਰ’ ਦੀ ਤਰਜ਼ ‘ਤੇ ਪ੍ਰਦਰਸ਼ਨਕਾਰੀ ‘ਉਈਗਰ ਲਾਈਵਜ਼ ਮੈਟਰ’ ਦੇ ਪੋਸਟਰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਵਿਚ ਬੱਚਿਆਂ ਨੇ ਵੀ ਹਿੱਸਾ ਲਿਆ ਤੇ ਉੱਤਰੀ ਤੁਰਕਸਤਾਨ ਨੂੰ ਆਜ਼ਾਦ ਦੇਸ਼ ਵਜੋਂ ਤਵੱਜੋ ਦੇਣ ਦੀ ਮੰਗ ਕੀਤੀ। ਉਈਗਰ ਕਾਰਕੁੰਨ ਹੈਦਰ ਜੈਨ ਨੇ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਤੇ ਵਿਸ਼ਵ ਭਰ ਦੇ ਉਈਗਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ। 
    ਜ਼ਿਕਰਯੋਗ ਹੈ ਕਿ ਚੀਨ ਤੋਂ ਪਰੇਸ਼ਾਨ ਹੋਏ ਲੋਕ ਅਮਰੀਕਾ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਸ਼ਰਣ ਲੈ ਕੇ ਬੈਠੇ ਹਨ। ਚੀਨ ਵਿਚ ਉਈਗਰ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੈ। ਇਨ੍ਹਾਂ ਲੋਕਾਂ ਉੱਤੇ ਤਸ਼ੱਦਦ ਕੀਤੇ ਜਾ ਰਹੇ ਹਨ ਅਤੇ ਗੁਲਾਮ ਬਣਾਇਆ ਗਿਆ ਹੈ। ਉਨ੍ਹਾਂ ਦਾ ਕਤਲ ਕੀਤਾ ਜਾਂਦਾ ਹੈ। 3 ਲੱਖ ਧਾਰਮਿਕ ਘੱਟ ਗਿਣਤੀ ਲੋਕਾਂ ਨੂੰ ਜੇਲ੍ਹਾਂ ਵਿਚ ਸੁੱਟ ਕੇ ਜਾਂ ਲੇਬਰ ਕੈਂਪਾਂ ਵਿਚ ਕੰਮ ਕਰਵਾਉਣ ਲਈ ਕੁੱਟਿਆ-ਮਾਰਿਆ ਜਾਂਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!