15.3 C
United Kingdom
Monday, June 22, 2026

More

    ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਗੋਲੀਬਾਰੀ ਵਿੱਚ ਇੱਕ ਦੀ ਮੌਤ 5 ਜ਼ਖਮੀਂ।

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਸ਼ਿਕਾਗੋ (ਅਮਰੀਕਾ) ਅਗਸਤ 30, 2020

    ਅਮਰੀਕਾ ਵਿੱਚ ਗੋਲੀਬਾਰੀ ਹੋਣੀ ਕੋਈ ਨਵੀਂ ਚੀਜ਼ ਨਹੀਂ, ਆਏ ਦਿਨ ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ ਗੋਲੀਬਾਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ..! ਇਸੇ ਤਰਾਂ ਦੀ ਇੱਕ ਘਟਨਾਂ ਸ਼ਿਕਾਗੋ ਵਿਖੇ ਵਾਪਰੀ ਜਿੱਥੇ ਇਕ ਪੈਨਕੇਕ ਹਾਊਸ ਰੈਸਟੋਰਿੰਟ ਦੇ ਬਾਹਰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸ਼ਿਕਾਗੋ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ 1.50 ਵਜੇ ਵਾਪਰਿਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਜ਼ਖਮੀ 5 ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਸ਼ੁਰੂਆਤੀ ਬਿਆਨ ਵਿਚ ਕਿਹਾ ਕਿ ਇਕ ਵਿਅਕਤੀ ਬਾਹਰ ਖਾਣਾ ਖਾ ਰਿਹਾ ਸੀ, ਜਦੋਂ ਚਿੱਟੀ ਐੱਸ. ਯੂ. ਵੀ. ਗੱਡੀ ਵਿਚ ਆਏ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਹ ਗੋਲੀਬਾਰੀ ਕਿਸ ਨੇ ਅਤੇ ਕਿਉਂ ਕੀਤੀ, ਹਾਲੇ ਪੁਲਿਸ ਜਾਂਚ ਜਾਰੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!