ਕੀਤਾ ਜਾਵੇਗਾ ਰੋਸ ਪ੍ਰਦਰਸ਼ਨ- ਰੁਪਿੰਦਰ ਕੌਰ ਰੂਬੀ
ਅਸ਼ੋਕ ਵਰਮਾ
ਬਠਿੰਡਾ 30 ਅਗਸਤ । ਆਮ ਆਦਮੀ ਪਾਰਟੀ (ਆਪ) ਪੰਜਾਬ ਦਲਿਤ ਵਿਦਿਆਰਥੀਆਂ ਦੀ ਕਰੋੜਾਂ ਰੁਪਏ ਦੀ ਵਜੀਫਾ ਰਾਸ਼ੀ ਕਥਿਤ ਤੌਰ ਤੇ ਹੜੱਪਣ ਦੇ ਗੰਭੀਰ ਦੋਸ਼ਾਂ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ਗਿਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ 31 ਅਗਸਤ ਨੂੰ ਕਾਂਗਰਸ ਖਿਲਾਫ ਸੂਬਾ ਪੱਧਰੀ ਲੜੀਵਾਰ ਰੋਸ਼ ਪ੍ਰਦਰਸ਼ਨਾਂ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਜਾ ਰਹੀ ਹੈ।
ਬਠਿੰਡਾ ਦਿਹਾਤੀ ਤੋਂ ‘ਆਪ’ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ, ਪਾਰਟੀ ਆਗੂ ਨਵਦੀਪ ਸਿੰਘ ਜੀਦਾ, ਅਨਿਲ ਠਾਕੁਰ, ਅਮਿ੍ਰਤ ਲਾਲ ਅਗਰਵਾਲ, ਰਾਕੇਸ਼ ਪੁਰੀ ਅਤੇ ਨੀਲ ਗਰਗ, ਨੇ ਦੱਸਿਆ ਕਿ ਜਲੰਧਰ ‘ਚ ਹੋਣ ਜਾ ਰਹੇ ਰੋਸ ਧਰਨੇ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਕਰਨਗੇ। ‘ਆਪ’ ਆਗੂਆਂ ਨੇ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ਨੂੰ ਦਲਿਤ ਅਤੇ ਗਰੀਬ ਵਿਰੋਧੀ ਮਾਨਸਿਕਤਾ ਰੱਖਣ ਵਾਲੀ ‘ਰਾਜਸ਼ਾਹੀ’ ਸਰਕਾਰ ਕਰਾਰ ਦਿੱਤਾ।
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਜੇਕਰ ਰਾਜੇ ਦੀ ਸਰਕਾਰ ਨੂੰ ਦਲਿਤਾਂ, ਗਰੀਬਾਂ ਅਤੇ ਆਮ ਘਰਾਂ ਦੇ ਬੱਚਿਆਂ ਦੀ ਤਰੱਕੀ ਪ੍ਰਤੀ ਉਸਾਰੂ ਸੋਚ ਹੁੰਦੀ ਤਾਂ ਨਾ ਕੇਵਲ ਸਾਧੂ ਸਿੰਘ ਧਰਮਸੋਤ ਸਗੋਂ ਆਕਾਲੀ ਭਾਜਪਾ ਸਰਕਾਰ ਦੌਰਾਨ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ‘ਚ ਹੋਏ 1200 ਕਰੋੜ ਰੁਪਏ ਤੋਂ ਵੱਡੇ ਘੁਟਾਲੇ ਦੇ ਦੋਸ਼ੀਆਂ ਸਿੱਖਿਆ ਮਾਫੀਆ ਦੇ ਸਾਰੇ ਦਲਾਲਾਂ ਖਿਲਾਫ ਹੁਣ ਤੱਕ ਕਾਰਵਾਈ ਕਰ ਦਿੱਤੀ ਹੁੰਦੀ।
‘ਆਪ’ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ‘ਆਪ’ ਦਾ ਸਘੰਰਸ਼ ਜਾਰੀ ਰਹੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਾਂਗਰਸ, ਬਾਦਲਾਂ ਅਤੇ ਭਾਜਪਾ ਨੇ ਕਿਸ ਤਰਾਂ ਲੱਖਾਂ ਹੋਣਹਾਰ ਬੱਚਿਆਂ ਦੇ ਸੁਨਹਿਰੀ ਭਵਿੱਖ ਦਾ ਕਤਲ ਕਰ ਦਿੱਤਾ ਹੈ।