25.8 C
United Kingdom
Tuesday, June 23, 2026

More

    ਸ਼੍ਰੋਮਣੀ ਅਕਾਲੀ ਦਲ(ਅ) ਦੇ ਯੂਥ ਵਿੰਗ ਦਾ ਮੰਤਵ ਨੌਜਵਾਨਾਂ ਨੂੰ ਅੱਗੇ ਲਿਆਉਣਾ- ਮੂੰਮ, ਖੁੱਡੀ

    ਮਹਿਲ ਕਲਾਂ 30 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਬਰ ਪਾਰਲੀਮੈਂਟ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਅਮਿੰਤਪਾਲ ਸਿੰਘ ਛੰਦੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਨ ਲਈ ਪਿੰਡ ਪਿੰਡ ਜਾ ਕੇ ਵੱਖ ਵੱਖ ਵਿੰਗਾਂ
    ਨਵੀਆਂ ਇਕਾਈਆਂ ਗਠਿਤ ਕਰਕੇ ਨੋਜਵਾਨਾਂ ਤੇ ਇਸਤਰੀ ਅਕਾਲੀ ਦਲ ਅਤੇ ਪਾਰਟੀ ਦੀਆਂ ਇਕਾਈਆਂ ਦਾ ਗਠਨ ਕਰਕੇ ਪਾਰਟੀ ਨੂੰ ਪਿੰਡ ਪੱਧਰ ਤੇ ਮਜਬੂਰ ਕੀਤਾ ਜਾ ਰਿਹਾ ਹੈ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਤੇ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ ਨੇ ਪਾਰਟੀ ਦੇ ਸਰਕਲ ਪ੍ਰਧਾਨ ਜੱਥੇਦਾਰ ਮਹਿੰਦਰ ਸਿੰਘ ਬਾਜਵਾ ਸਹਿਜੜਾ ਦੇ ਗ੍ਰਹਿ ਵਿਖੇ ਯੂਥ ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਰੁਜਗਾਰ ਦਾ ਕੋਈ ਪ੍ਰਬੰਧ ਨਾ ਕਰਨ ਕਰਕੇ ਨਿਰਾਸਾਂ ਦੇ ਆਲਮ ਵਿੱਚੋ ਲੰਘਦੇ ਹੋਏ ਨੋਜਵਾਨ ਪੀੜੀ ਨਸ਼ਿਆ ਦੀ ਦਲਦਲ ਵਿੱਚ ਧਸ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਉਸਾਰੂ ਪਾਸੇ ਲਗਾਉਣ ਲਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਹੇਠ ਲਾਮਬੰਦ ਕੀਤਾ ਜਾ ਰਿਹਾ ਹੈ ਉਨਾ ਨੇ ਦੱਸਿਆ ਕਿ ਨੋਜਵਾਨ ਵੱਖ ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ( ਅ) ਵਿੱਚ ਸਾਮਲ ਹੋ ਰਹੇ ਹਨ ਇਸ ਮੌਕੇ ਯੂਥ ਅਕਾਲੀ ਦਲ ਦੇ ਸਰਕਲ ਠੁੱਲੀਵਾਲ ਦੇ ਵਾਈਸ ਪ੍ਰਧਾਨ ਵਜੋਂ ਸ ਮਨਜਿੰਦਰ ਸਿੰਘ ਸਹੋਰ ਨੂੰ ਨਿਯੁਕਤ ਕੀਤਾ ਗਿਆ ਅਤੇ ਸਿਰੋਪਾਉ ਭੇਟ ਕਰਕੇ ਜੱਥੇਬੰਦੀ ਨੇ ਸਨਮਾਨਿਤ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਗੁਰਤੇਜ ਸਿੰਘ ਅਸਪਾਲ ਖੁਰਦ, ਜਿਲਾ ਮੀਤ ਪ੍ਰਧਾਨ ਸੁਖਚੈਨ ਸਿੰਘ ਸੰਘੇੜਾ ,ਯੂਥ ਵਿੰਗ ਦੇ ਹਲਕਾ ਪ੍ਰਧਾਨ ਸੁਖਵਿੰਦਰ ਸਿੰਘ ਚੰਨਣਵਾਲ, ਜਗਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਜਗਜੀਤਪੁਰਾਂ, ਜਗਰਾਜ ਸਿੰਘ ਮੂੰਮ, ਮਨਦੀਪ ਸਿੰਘ ਖੁੱਡੀ ਕਲਾਂ ਆਦਿ ਆਗੂ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!