ਬਠਿੰਡਾ (ਪੰਜ ਦਰਿਆ ਬਿਊਰੋ)
ਉਡਾਣ ਆਰਟਸ ਪ੍ਰੋਡਕਸ਼ਨ ਲੋਂਗੋਵਾਲ ਤੇ ਡਾਇਰੈਕਟਰ ਗੁਰਪਿਆਰ ਬਾਜਵਾ ਫ਼ਿਲਮ ਬਲੈਕ ਸੀਜ਼ਨ (ਕਾਲੀਆਂ ਰੁੱਤਾਂ) ਦੀ ਸਫਲਤਾ ਤੋਂ ਬਾਅਦ ਆਪਣੀ ਨਵੀਂ ਲਘੂ ਫਿਲਮ ਮੁਹੱਬਤ (ਇੱਕ ਪ੍ਰੇਮ ਕਥਾ) ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਗੁਰਪਿਆਰ ਬਾਜਵਾ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਮੇਹਨਤ ਤੇ ਮੁਸ਼ੱਕਤ ਕਰਨ ਵਾਲੇ ਇੱਕ ਅੈਂਕਰ ਦੀ ਜਿੰਦਗੀ ਦੇ ਆਧਾਰਿਤ ਹੈ ਇਸ ਫਿਲਮ ਦੀ ਸ਼ੂਟਿੰਗ ਸ਼੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਸ਼ਹਿਰ ਦੇ ਆਸ ਪਾਸ ਕੀਤੀ ਗਈ ਹੈ ਬਹੁਤ ਜਲਦ ਇਹ ਫ਼ਿਲਮ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ।
ਇਸ ਫਿਲਮ ਦੇ ਵਿੱਚ ਸਤਨਾਮ ਮੁਕਤਸਰੀਆ ਤੇ ਅਦਾਕਾਰਾ ਪੀ ਪੀ ਸੰਧੂ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਇਸ ਫਿਲਮ ਦੀ ਕਹਾਣੀ ਸਤਨਾਮ ਮੁਕਤਸਰੀਆ ਦੁਆਰਾ ਲਿਖੀ ਗਈ ਹੈ ਇਸ ਫਿਲਮ ਦੇ ਬਾਕੀ ਕਿਰਦਾਰ ਗੁਰਜਿੰਦਰ ਚੰਨੂ ,ਮੀਤ ਮਨਤਾਰ, ਰਣਧੀਰ ਭੰਗੂ, ਵਿਜੈ ਸ਼ਰਮਾ, ਰਣਜੀਤ ਚੰਨੂ, ਬਾਲ ਕਲਾਕਾਰ ਸ਼ਾਂਤ ਵੱਲੋਂ ਬਾਖੂਬੀ ਨਿਭਾਏ ਗਏ ਹਨ ਇਸ ਫਿਲਮ ਦੇ ਡਾਇਰੈਕਟਰ ਗੁਰਪਿਆਰ ਬਾਜਵਾ ਤੇ ਅਸਿਸਟੈਂਟ ਡਾਇਰੈਕਟਰ ਹੈਪੀ ਲੋਂਗੋਵਾਲ ਦੇ ਵੱਲੋਂ ਹਰ ਇੱਕ ਪਹਿਲੂ ਨੂੰ ਬੜੀ ਸੰਜੀਦਗੀ ਨਾਲ ਦਰਸ਼ਕਾਂ ਨੂੰ ਮੱਦੇ ਨਜ਼ਰ ਰੱਖਦਿਆਂ ਤੁਹਾਡੇ ਸਨਮੁੱਖ ਕੀਤਾ ਜਾ ਰਿਹਾ ਹੈ ਆਸ ਕਰਦੇ ਹਾਂ ਸਾਡੀਆਂ ਬਾਕੀ ਫਿਲਮਾਂ ਦੀ ਤਰ੍ਹਾਂ ਇਹ ਲਘੂ ਫਿਲਮ ਵੀ ਤੁਹਾਡੀਆਂ ਉਮੀਦਾਂ ਤੇ ਖਰੀ ਉੱਤਰੇਗੀ