ਮੇਰੀ ਜਿੰਦ ਗਮਾਂ ਨੇ ਘੇਰੀ
ਹਰ ਪਲ ਜਾਵਾਂ ਹੰਝੂ ਕੇਰੀ
ਕਿੰਜ ਬਚਾਵਾਂ ਬਾਗ ਆਪਣਾ,
ਚੱਲ ਪਈ ਹੈ ਜ਼ਾਲਮ ਹਨ੍ਹੇਰੀ
ਹੰਝੂ ਆਪ ਮੁਹਾਰੇ ਵਗਦੇ,
ਗੱਲ ਜਦੋਂ ਵੀ ਤੁਰਦੀ ਤੇਰੀ
ਤਰਸ ਕਰ ਕੁਝ ਤਾਂ ਡਾਢਿਆ,
ਮੰਗ ਲਈ ਬੱਚਿਆਂ ਭੀਖ ਬਥੇਰੀ
ਭੇਜ ਕਿਤੋਂ “ਬਾਜਾਂ ਵਾਲੇ” ਨੂੰ
“ਰੱਬ ਜੀ” ਅਰਜ਼ ਇਹੀ ਹੈ ਮੇਰੀ
ਜਗਦੀਪ ਸ਼ਾਹਪੁਰੀ
9256073074