17 C
United Kingdom
Sunday, June 21, 2026

More

    ਲੰਡਨ ਦੇ ਬੱਸ ਰੂਟਾਂ ਵਿੱਚ ਅਗਲੇ ਹਫ਼ਤੇ ਤੋਂ ਹੋਵੇਗੀ ਵੱਡੀ ਤਬਦੀਲੀ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਟਰਾਂਸਪੋਰਟ ਫਾਰ ਲੰਡਨ (ਟੀ.ਐਫ.ਐਲ.) ਅਗਲੇ ਹਫਤੇ ਤੋਂ ਕੋਰੋਨਾਵਾਇਰਸ ਲੌਕਡਾਉਨ ਤੋਂ ਬਾਅਦ ਸਕੂਲਾਂ ਦੇ ਖੁੱਲ੍ਹਣ ਨੂੰ ਮੱਦੇਨਜ਼ਰ ਰੱਖਦਿਆਂ ਪਹਿਲੀ ਵਾਰ ਪੂਰਾ ਸਮਾਂ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਲੰਡਨ ਦੀਆਂ ਬੱਸਾਂ ਵਿਚ ਇਕ ਮਹੱਤਵਪੂਰਣ ਤਬਦੀਲੀ ਦੀ ਯੋਜ਼ਨਾ ਪੇਸ਼ ਕੀਤੀ ਹੈ। ਜਿਸ ਅਨੁਸਾਰ ਮੰਗਲਵਾਰ 1 ਸਤੰਬਰ ਤੋਂ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ 220 ਤੋਂ ਵੱਧ ਬੱਸ ਰੂਟ ਜੋ ਸਕੂਲਾਂ ਦੀ ਸੇਵਾ ਕਰਦੇ ਹਨ ਉਹਨਾਂ ਲਈ ਸਕੂਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੱਲਣ ਵਾਲੀਆਂ ‘ਸਕੂਲ ਸੇਵਾਵਾਂ’ ਨਿਰਧਾਰਤ ਕੀਤੀਆਂ ਜਾਣਗੀਆਂ। ਸਵੇਰੇ 7.30 ਵਜੇ ਤੋਂ 9.30 ਵਜੇ ਦੇ ਵਿਚਕਾਰ ਅਤੇ ਦੁਪਹਿਰ 2.30 ਤੋਂ 4.30 ਵਜੇ ਦੇ ਵਿਚਕਾਰ ਕੁਝ ਬੱਸਾਂ ਬੱਚਿਆਂ ਨੂੰ ਸਕੂਲ ਅਤੇ ਘਰ  ਲਿਜਾਣ ਲਈ ਚਲਾਈਆਂ ਜਾਣਗੀਆਂ। ਇਹ ਤਬਦੀਲੀ ਟੀ ਐਫ ਐਲ ਦੁਆਰਾ ਲੰਡਨ ਵਿਚ ਜਨਤਕ ਆਵਾਜਾਈ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਸੰਭਵ ਤੌਰ ‘ਤੇ ਸੁਰੱਖਿਅਤ ਬਣਾਉਣ ਦੀ ਇੱਕ  ਕੋਸ਼ਿਸ਼ ਹੈ।ਇਸ ਤੋਂ ਇਲਾਵਾ ਟੀਐਫਐਲ ਨੇ ਸਕੂਲ  ਦੁਬਾਰਾ ਸ਼ੁਰੂ ਹੋਣ ‘ਤੇ 230 ਨਵੀਆਂ ਬੱਸਾਂ ਪਾਉਣ ਦਾ ਵਾਅਦਾ ਵੀ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!