ਰਜਨੀ ਵਾਲੀਆ, ਕਪੂਰਥਲਾ
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |
ਜਿੰਦਗੀ ਦੀ ਇਸ ਜੰਗ ਨੂੰ ਏਥੇ,
ਕਈ ਜਿੱਤ ਗਏ ਕਈ ਹਾਰੇ |
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |
ਕਈ ਸੁੱਖ ਦੇਵਣ ਆਪਣੇ ਬਣਕੇ,
ਤੇ ਉਹ ਆਪਾ ਵਾਰਨ |
ਕਈ ਆਪਣੇਂ ਬੇਗਾਨੇਂ ਬਣਕੇ,
ਜਿਉਂਦਿਆਂ ਜੀਅ ਹੀ ਮਾਰਨ |
ਕਈ ਰੋਵਣ ਤੇ ਮਜਬੂਰ ਕਰਨ,
ਕਈ ਬੋਚਣ ਹੰਝੂ ਖਾਰੇ |
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |
ਰੋਟੀ ਟੁੱਕ ਓ ਦਈ ਜਾਂਦਾ ਏ,
ਤੇ ਖਾਈ ਜਾਂਦੇ ਨੇ ਸਾਰੇ |
ਦਿਨ ਚੰਗੇ-ਮਾੜੇ ਆਉਂਦੇ ਰਹਿੰਦੇ,
ਤੇ ਹੁੰਦੇ ਰਹਿਣ ਗੁਜ਼ਾਰੇ |
ਕਈ ਭਾਰ ਵੰਡਾ ਕੇ ਹੌਲਾ ਕਰਦੇ,
ਕਈ ਪੰਡਾਂ ਨੂੰ ਕਰਦੇ ਭਾਰੇ |
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |
ਚੜਦਾ ਡੰਡੇ ਕੋਈ ਵੇਖ ਸਕੇ ਨਾ,
ਸਭ ਪੌੜੀ ਖਿੱਚਣ ਆ ਕੇ |
ਜਿਹੜੇ ਪੌੜੀਆਂ ਖਿੱਚਣ ਇੱਕ,
ਦਿਨ ਡਿੱਗਣ ਕੋਠਿਓ ਜਾ ਕੇ |
ਖੁਦ ਨੂੰ ਜੋ ਸੀਮੇਂਟ ਅਖਵਾਵਣ,
ਓ ਹੋਵਣ ਅਸਲ ਚ ਗਾਰੇ |
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |
ਮਾਂ ਨੂੰ ਮਾਂ ਤਾਂ ਆਖਣ ਪਰ ਓ,
ਰੋਟੀ ਤੋਂ ਅਵਾਜ਼ਾਰ ਹੀ ਰੱਖਣ |
ਜਿਸ ਬਾਪੂ ਦੇ ਘਰ ਵਿੱਚ ਰਹਿੰਦੇ,
ਉਸ ਨੂੰ ਘਰ ਚੋਂ ਬਾਹਰ ਹੀ ਰੱਖਣ |
ਉਸਦਾ ਅੰਤ ਨਈਂ ਚੰਗਾ ,
ਹੋਇਆ ਮਾਪੇ ਜਿਸ ਵਿਸਾਰੇ |
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |
ਰਓ ਉਸ ਮਾਲਕ ਦੀ ਰਜ਼ਾ ਚ ਰਾਜੀ,
ਉਸਦਾ ਭੇਦ ਕਿਸੇ ਨਾ ਪਾਇਆ |
ਰਾਮ,ਖੁਦਾ ਤੇ ਵਾਹਿਗੂਰੂ ਬੋਲਣਾ,
ਜਦੋਂ ਵੀ ਮਨ ਘਬਰਾਇਆ |
ਆਪ ਬਾਂਹ ਫੜਕੇ ਪਾਰ ਲੰਘਾਵੇ,
ਜਦ ਵੀ ਕੋਈ ਪੁਕਾਰੇ |
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |
ਰਜਨੀ ਹਰ ਇੱਕ ਰਮਜ਼,
ਪਛਾਣੇਂ ਪਰ ਮੂੰਹੋਂ ਨਾ ਬੋਲੇ |
ਚੰਗਿਆਈ-ਬੁਰਿਆਈ ਹਮੇਸ਼ਾ,
ਵਿੱਚ ਤੱਕੜੀ ਦੇ ਤੋਲੇ |
ਭਲਿਆਂ ਦਾ ਤੂੰ ਭਲਾ ਕਰੀਂ,
ਤੇ ਹੁੰਦੇ ਰਹਿਣ ਗੁਜ਼ਾਰੇ |
ਦੁਨੀਆਂ ਦੇ ਵਿੱਚ ਆਪੋ ਆਪਣੀ,
ਥਾਂ ਬਣਾਉਂਦੇ ਸਾਰੇ |